ਫਿਲਮ ਦੇ ਤੀਜੇ ਭਾਗ 'ਅਰਦਾਸ ਕਰਾਂ ਸਰਬੱਤ ਦੇ ਭਲੇ ਦੀ' ਦੀ ਸ਼ੂਟਿੰਗ ਵੀ ਸ਼ੁਰੂ ਹੋ ਚੁੱਕੀ ਹੈ।



ਫਿਲਮ 'ਚ ਉਹੀ ਪੁਰਾਣੀ ਸਟਾਰ ਕਾਸਟ ਨਜ਼ਰ ਆ ਰਹੀ ਹੈ, ਪਰ ਫਿਲਮ ;ਚੋਂ ਅਭਿਨੇਤਰੀ ਜਪਜੀ ਖਹਿਰਾ ਦਾ ਪੱਤਾ ਕੱਟ ਹੋਇਆ ਨਜ਼ਰ ਆ ਰਿਹਾ ਹੈ।



ਜੀ ਹਾਂ, ਗਿੱਪੀ ਨੇ ਜੋ ਪੋਸਟ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ,



ਉਸ ਵਿੱਚ ਗਿੱਪੀ ਸਟਾਰ ਕਾਸਟ ਨੂੰ ਟੈਗ ਕੀਤਾ ਹੈ। ਉਸ ਵਿੱਚ ਕਿਤੇ ਵੀ ਜਪਜੀ ਖਹਿਰਾ ਦਾ ਨਾਮ ਨਹੀਂ ਹੈ।



ਜਪਜੀ ਖਹਿਰਾ ਦੀ ਜਗ੍ਹਾ ਦੂਜੀ ਅਭਿਨੇਤਰੀ ਦਾ ਨਾਮ ਨਜ਼ਰ ਆ ਰਿਹਾ ਹੈ। ਆਓ ਤੁਹਾਨੂੰ ਦੱਸਦੇ ਹਾਂ ਉਹ ਕੌਣ ਹੈ।



'ਅਰਦਾਸ ਕਰਾਂ 3' 'ਚ ਜਿਹੜੀ ਅਭਿਨੇਤਰੀ ਨੇ ਜਪਜੀ ਖਹਿਰਾ ਦੀ ਜਗ੍ਹਾ ਲਈ ਹੈ, ਉਹ ਕੋਈ ਨਹੀਂ ਬਲਕਿ ਜੈਸਮੀਨ ਭਸੀਨ ਹੈ।



ਜੀ ਹਾਂ, 'ਅਰਦਾਸ ਕਰਾਂ' ਦੇ ਤੀਜੇ ਭਾਗ 'ਚ ਜਪਜੀ ਖਹਿਰਾ ਦੀ ਜਗ੍ਹਾ ਜੈਸਮੀਨ ਭਸੀਨ ਨੇ ਲਈ ਹੈ।



ਇਸ ਦਾ ਖੁਲਾਸਾ ਗਿੱਪੀ ਦੀ ਪੋਸਟ ਤੋਂ ਹੁੰਦਾ ਹੈ।



ਦੱਸ ਦਈਏ ਕਿ ਫਿਲਮ ਦੀ ਸ਼ੂਟਿੰਗ ਅੱਜ ਤੋਂ ਸ਼ੁਰੂ ਹੋ ਗਈ ਹੈ।



ਫਿਲਮ 'ਚ ਗਿੱਪੀ ਗਰੇਵਾਲ, ਜੈਸਮੀਨ ਭਸੀਨ, ਗੁਰਪ੍ਰੀਤ ਘੁੱਗੀ, ਸਰਦਾਰ ਸੋਹੀ ਸਮੇਤ ਹੋਰ ਵੀ ਕਈ ਕਲਾਕਾਰ ਨਜ਼ਰ ਆਉਣ ਵਾਲੇ ਹਨ।