Parineeti Chopra: ਪਰਿਣੀਤੀ ਚੋਪੜਾ ਦਾ ਵਿਆਹ ਰਾਘਵ ਚੱਢਾ ਨਾਲ 24 ਸਤੰਬਰ ਨੂੰ ਉਦੈਪੁਰ ਦੇ ਦਿ ਲੀਲਾ ਪੈਲੇਸ 'ਚ ਧੂਮ-ਧਾਮ ਨਾਲ ਹੋਇਆ।



ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ। ਵਿਆਹ ਤੋਂ ਬਾਅਦ ਪਰਿਣੀਤੀ ਇਨ੍ਹੀਂ ਦਿਨੀਂ ਦਿੱਲੀ 'ਚ ਆਪਣੇ ਸਹੁਰੇ ਘਰ ਰਹਿ ਰਹੀ ਹੈ।



ਪਰਿਣੀਤੀ ਨੇ ਅੱਜ ਸਵੇਰੇ ਆਪਣੀ ਇੰਸਟਾ ਸਟੋਰੀ 'ਤੇ ਇੱਕ ਫੋਟੋ ਸ਼ੇਅਰ ਕੀਤੀ, ਜਿਸ 'ਚ ਉਹ ਇੱਕ ਅਖਬਾਰ 'ਚ ਸੁਡੋਕੂ ਨੂੰ ਹੱਲ ਕਰਦੀ ਨਜ਼ਰ ਆ ਰਹੀ ਹੈ।



ਹਾਲ ਹੀ 'ਚ ਪਰਿਣੀਤੀ ਦੇ ਸਹੁਰੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਅਦਾਕਾਰਾ ਦੇ ਸਹੁਰੇ ਉਸ ਦਾ ਸ਼ਾਨਦਾਰ ਸਵਾਗਤ ਕਰਦੇ ਨਜ਼ਰ ਆ ਰਹੇ ਹਨ।



ਇਸ ਵੀਡੀਓ ਨੂੰ ਜੋੜੇ ਦੇ ਵਿਆਹ ਦੀ ਫੋਟੋਗ੍ਰਾਫੀ ਕਰਨ ਵਾਲੇ ਫੋਰਫੋਲਡ ਪਿਕਚਰਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਵੀਡੀਓ 'ਚ ਪਰਿਣੀਤੀ ਦੇ ਆਪਣੇ ਨਵੇਂ ਘਰ 'ਚ ਸਵਾਗਤ ਦੀ ਬੇਹੱਦ ਖੂਬਸੂਰਤ ਝਲਕ ਦਿਖਾਈ ਗਈ ਹੈ।



ਵੀਡੀਓ ਦੀ ਸ਼ੁਰੂਆਤ ਪਰਿਣੀਤੀ ਚੋਪੜਾ ਤੋਂ ਹੁੰਦੀ ਹੈ ਜੋ ਆਪਣੇ ਪਤੀ ਰਾਘਵ ਦਾ ਹੱਥ ਫੜ ਕੇ ਆਪਣੇ ਸਹੁਰੇ ਘਰ 'ਚ ਦਾਖਲ ਹੁੰਦੀ ਦਿਖਾਈ ਦੇ ਰਹੀ ਸੀ।



ਇਸ ਤੋਂ ਬਾਅਦ ਵੀਡੀਓ 'ਚ ਲਾੜਾ-ਲਾੜੀ ਵਿਚਾਲੇ ਇੱਕ ਦਿਲਚਸਪ ਖੇਡ ਦੀ ਝਲਕ ਵੀ ਦੇਖਣ ਨੂੰ ਮਿਲ ਰਹੀ ਹੈ।



ਇਸ ਗੇਮ 'ਚ ਪਰੀ ਅਤੇ ਰਾਘਵ ਨੂੰ ਪੁੱਛਿਆ ਗਿਆ ਕਿ ਦੋਹਾਂ 'ਚੋਂ ਕਿਸ ਨੇ ਪਹਿਲਾਂ ਆਈ ਲਵ ਯੂ ਕਿਹਾ ਸੀ। ਇਸ ਉੱਪਰ ਪਰੀ ਕਹਿੰਦੀ ਹੈ ਕਿ ਉਸਨੇ ਇਹ ਗੱਲ ਪਹਿਲਾਂ ਕਹੀ ਸੀ।



ਇਸ ਤੋਂ ਬਾਅਦ ਵੀਡੀਓ 'ਚ ਪਰਿਣੀਤੀ ਵਿਆਹ ਤੋਂ ਬਾਅਦ ਕੁਝ ਰਸਮਾਂ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਘਰ 'ਚ ਦਾਖਲ ਹੁੰਦੇ ਸਮੇਂ ਉਹ ਪਹਿਲਾਂ ਕੁਮਕੁਮ ਦੀ ਥਾਲੀ 'ਚ ਪੈਰ ਰੱਖਦੀ ਹੈ ਅਤੇ ਫਿਰ ਘਰ ਦੇ ਅੰਦਰ ਚਲੀ ਜਾਂਦੀ ਹੈ।



ਇਸ ਤੋਂ ਬਾਅਦ ਅਦਾਕਾਰਾ ਰਾਘਵ ਨਾਲ ਥੰਬ ਗੇਮ ਖੇਡਦੀ ਵੀ ਨਜ਼ਰ ਆ ਰਹੀ ਹੈ। ਜਿਸ ਵਿੱਚ ਰਾਘਵ ਚੀਟਿੰਗ ਕਰਕੇ ਜਿੱਤ ਜਾਂਦਾ ਹੈ।