ਵੈੱਬ ਸੀਰੀਜ਼ ਫੇਮ ਕਰਿਸ਼ਮਾ ਤੰਨਾ ਇਨ੍ਹੀਂ ਦਿਨੀਂ ਦੱਖਣੀ ਕੋਰੀਆ 'ਚ ਹੈ ਇਸ ਦੌਰਾਨ ਵਿਦੇਸ਼ੀ ਸੜਕਾਂ 'ਤੇ ਉਸ ਦਾ ਦੇਸੀ ਲੁੱਕ ਦੇਖ ਕੇ ਪ੍ਰਸ਼ੰਸਕ ਦੀਵਾਨਾ ਹੋ ਗਏ ਹਨ ਹਾਲ ਹੀ 'ਚ ਕਰਿਸ਼ਮਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ ਅਦਾਕਾਰਾ ਇਨ੍ਹੀਂ ਦਿਨੀਂ ਬੁਸਾਨ ਫਿਲਮ ਫੈਸਟੀਵਲ 'ਚ ਸ਼ਾਮਿਲ ਹੋਣ ਲਈ ਦੱਖਣੀ ਕੋਰੀਆ ਪਹੁੰਚੀ ਹੋਈ ਹੈ ਉਸ ਨੇ ਆਪਣੇ ਸਾਦਗੀ ਭਰੇ ਅੰਦਾਜ਼ ਨਾਲ ਪ੍ਰਸ਼ੰਸਕਾਂ ਨੂੰ ਆਪਣੀ ਖੂਬਸੂਰਤੀ ਦਾ ਕਾਇਲ ਕਰ ਦਿੱਤਾ ਹੈ ਇਨ੍ਹਾਂ ਤਸਵੀਰਾਂ 'ਚ ਕਰਿਸ਼ਮਾ ਬਲੈਕ ਐਂਡ ਵ੍ਹਾਈਟ ਰੰਗ ਦੀ ਪ੍ਰਿੰਟਿਡ ਸਾੜ੍ਹੀ ਪਹਿਨੀ ਨਜ਼ਰ ਆ ਰਹੀ ਹੈ ਕਰਿਸ਼ਮਾ ਤੰਨਾ ਨੇ ਆਪਣੀ ਇਸ ਸਾੜੀ ਲੁੱਕ ਨੂੰ ਮੈਚਿੰਗ ਬਲਾਊਜ਼ ਦੇ ਨਾਲ ਟੀਮਅੱਪ ਕੀਤਾ ਹੈ ਅਭਿਨੇਤਰੀ ਨੇ ਮੱਥੇ 'ਤੇ ਲਾਲ ਰੰਗ ਦੀ ਛੋਟੀ ਬਿੰਦੀ ਤੇ ਸਟਲ ਬੇਸ ਮੇਕਅਪ ਕਰ ਕੇ ਆਪਣਾ ਲੁੱਕ ਪੂਰਾ ਕੀਤਾ ਹੈ ਕਰਿਸ਼ਮਾ ਨੇ ਆਪਣੀ ਇਸ ਲੁੱਕ ਨੂੰ ਖੁੱਲ੍ਹੇ ਵਾਲ ਤੇ ਕੰਨਾਂ 'ਚ ਵੱਡੇ ਈਅਰਰਿੰਗਸ ਨਾਲ ਐਕਸੈਸਰਾਈਜ਼ ਕੀਤਾ ਹੈ ਬਲੈਕ ਬੂਟ ਤੇ ਸਾੜੀ ਵਿੱਚ ਸਟਾਈਲਿਸ਼ ਬੈਲਟ ਨਾਲ ਅਦਾਕਾਰਾ ਨੇ ਆਪਣੀ ਲੁੱਕ ਨੂੰ ਹੋਰ ਸ਼ਾਨਦਾਰ ਬਣਾ ਦਿੱਤਾ