Tania Post On Sidhu Moose wala: ਪੰਜਾਬੀ ਅਦਾਕਾਰਾ ਤਾਨੀਆ ਅਕਸਰ ਹੀ ਸੁਰਖੀਆਂ 'ਚ ਬਣੀ ਰਹਿੰਦੀ ਹੈ। ਹਾਲ ਹੀ 'ਚ ਤਾਨੀਆ 'ਗੋਡੇ ਗੋਡੇ ਚਾਅ' ਫਿਲਮ 'ਚ ਨਜ਼ਰ ਆਈ ਸੀ।



ਇਸ ਫਿਲਮ 'ਚ ਤਾਨੀਆ ਨਿੱਕੋ ਦੇ ਕਿਰਦਾਰ ;ਚ ਨਜ਼ਰ ਆਈ ਸੀ। ਉਸ ਨੇ ਆਪਣੀ ਸ਼ਾਨਦਾਰ ਐਕਟਿੰਗ ਤੇ ਮਾਸੂਮੀਅਤ ਨਾਲ ਸਭ ਦਾ ਦਿਲ ਜਿੱਤ ਲਿਆ।



ਦੱਸ ਦੇਈਏ ਕਿ ਫਿਲਮ ਸਿਨੇਮਾਘਰਾਂ ਵਿੱਚ ਖੂਬ ਕਮਾਲ ਦਿਖਾ ਰਹੀ ਹੈ। ਤਾਨੀਆ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਵਿੱਚ ਐਕਟਿਵ ਰਹਿੰਦੀ ਹੈ।



ਇਸ ਵਿਚਾਲੇ ਅਦਾਕਾਰਾ ਵੱਲੋਂ ਸਿੱਧੂ ਦੇ ਨਾਂਅ ਤੇ ਪਹਿਲੀ ਵਾਰ ਇੱਕ ਪੋਸਟ ਸ਼ੇਅਰ ਕੀਤੀ ਗਈ ਹੈ। ਜਿਸ ਨੂੰ ਸ਼ੇਅਰ ਕਰਦਿਆਂ ਉਸਨੇ ਲਿਖਿਆ, ਸਵਾਰਨਾ ਕਿਸੇ ਨੇ ਕੀ ਕਿਸੇ ਦਾ, ਲੋਕਾਂ ਦੇ ਜਵਾਕ ਅੱਗੇ ਵੱਧਦੇ ਵੀ ਨਹੀਂ ਜ਼ਰ ਹੁੰਦੇ ਦੁਨੀਆ ਤੋਂ...



ਅਦਾਕਾਰਾ ਤਾਨੀਆ ਨੇ ਇਸ ਪੋਸਟ ਨੂੰ ਕੈਪਸ਼ਨ ਦਿੰਦੇ ਹੋਏ ਲਿਖਿਆ, ਤੁਸੀਂ ਸਾਡੇ ਦਿਲਾਂ 'ਚ ਸਦਾ ਰਹੋਗੇ...



ਇਸ ਗੱਲ ਤੋਂ ਹਰ ਕੋਈ ਜਾਣੂ ਹੈ ਕਿ ਪਰਿਵਾਰ ਦੇ ਨਾਲ-ਨਾਲ ਫਿਲਮ ਜਗਤ ਨਾਲ ਜੁੜੇ ਸਿਤਾਰੇ ਵੀ ਸਿੱਧੂ ਦੇ ਲਈ ਇਨਸਾਫ ਦੀ ਮੰਗ ਕਰ ਰਹੇ ਹਨ।



ਦੱਸ ਦੇਈਏ ਕਿ ਇਸ ਤੋਂ ਪਹਿਲਾਂ ਗਾਇਕ ਇੰਦਰਜੀਤ ਨਿੱਕੂ ਵੱਲ਼ੋਂ ਵੀ ਸਿੱਧੂ ਮੂਸੇਵਾਲਾ ਦੇ ਲਈ ਇਨਸਾਫ ਦੀ ਲੜਾਈ ਵਿੱਚ ਸ਼ਾਮਲ ਹੋਣ ਦੀ ਗੱਲ ਕਹੀ ਗਈ ਸੀ।



ਦਰਅਸਲ, ਇੰਦਰਜੀਤ ਨਿੱਕੂ ਨੇ ਆਪਣੇ ਸੋਸ਼ਲ ਮੀਡੀਆ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ਆਓ ਸਾਰੇ ਸਿੱਧੂ ਨੂੰ ਇੰਨਸਾਫ਼ ਦਿਵਾਉਣ ਚ’ ਸਿੱਧੂ ਦੇ ਪਿਤਾ ਜੀ ਦਾ ਸਾਥ ਦਈਏ🙏,,,



ਕਾਬਿਲੇਗੌਰ ਹੈ ਕਿ ਸਿੱਧੂ ਦੇ ਇਨਸਾਫ ਦੀ ਜੰਗ ਪਰਿਵਾਰ ਲਗਾਤਾਰ ਲੜ੍ਹ ਰਿਹਾ ਹੈ। ਉਨ੍ਹਾਂ ਵੱਲੋਂ ਪੰਜਾਬ ਸਰਕਾਰ ਨੂੰ ਲਗਾਤਾਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ।



ਤਾਨੀਆ ਦੇ ਵਰਕਫਰੰਟ ਦੀ ਗੱਲ ਕਰਿਏ ਤਾਂ ਉਸਦੀ ਫਿਲਮ 'ਗੋਡੇ ਗੋਡੇ ਚਾਅ' ਨੂੰ ਦਰਸ਼ਕਾਂ ਦਾ ਭਰਮਾ ਹੁੰਗਾਰਾ ਮਿਲ ਰਿਹਾ ਹੈ। ਇਸ ਫਿਲਮ ਵਿੱਚ ਸੋਨਮ ਬਾਜਵਾ ਸਣੇ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਨਜ਼ਰ ਆਏ।