Rana Ranbir On Daughter Seerat Wedding: ਪੰਜਾਬੀ ਕਲਾਕਾਰ ਰਾਣਾ ਰਣਬੀਰ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਹਾਲ ਹੀ ਵਿੱਚ ਕਲਾਕਾਰ ਵੱਲੋਂ ਆਪਣੀ ਧੀ ਸੀਰਤ ਦਾ ਵਿਆਹ ਕੀਤਾ ਗਿਆ।



ਉਹ ਧੀ ਸੀਰਤ ਦੇ ਵਿਆਹ ਦੇ ਚੱਲਦੇ ਚਰਚਾ ਵਿੱਚ ਰਹੇ। ਦੱਸ ਦੇਈਏ ਕਿ ਰਾਣਾ ਰਣਬੀਰ ਦੀ ਧੀ ਸੀਰਤ ਦਾ ਵਿਆਹ ਕਰਨ ਸੰਘਾ ਨਾਲ ਹੋ ਚੁੱਕਿਆ ਹੈ।



ਇਸ ਖੁਸ਼ੀਆਂ ਵਿਚਾਲੇ ਧੀ ਦੀ ਵਿਦਾਈ ਤੇ ਰਾਣਾ ਰਣਬੀਰ ਅਤੇ ਉਨ੍ਹਾਂ ਦੀ ਪਤਨੀ ਦੀਆਂ ਅੱਖਾਂ 'ਚ ਖੁਸ਼ੀ ਦੇ ਹੰਝੂ ਵੇਖੇ ਗਏ।



ਰਾਣਾ ਰਣਬੀਰ ਦੀ ਧੀ ਸੀਰਤ ਦੇ ਵਿਆਹ ਵਿੱਚ ਪੰਜਾਬੀ ਸਿਨੇਮਾ ਜਗਤ ਦੀਆਂ ਤਮਾਮ ਮਸ਼ਹੂਰ ਹਸਤੀਆਂ ਵੱਲੋਂ ਸ਼ਿਰਕਤ ਕੀਤੀ ਗਈ। ਜਿਸ ਵਿੱਚ ਪੰਜਾਬੀ ਗਾਇਕਾ ਕਰਮਜੀਤ ਨੂਰੀ, ਸਤਿੰਦਰ ਸੱਤੀ ਸਣੇ ਦੇਬੀ ਮਖਸੂਸਪੁਰੀ ਨੂੰ ਵੀ ਵੇਖਿਆ ਗਿਆ।



ਹੁਣ ਕਲਾਕਾਰ ਰਾਣਾ ਰਣਬੀਰ ਵੱਲ਼ੋਂ ਧੀ ਸੀਰਤ ਨੂੰ ਵਿਆਹ ਲਈ ਵਧਾਈਆਂ ਅਤੇ ਦੁਆਵਾਂ ਦੇਣ ਵਾਲਿਆਂ ਦਾ ਧੰਨਵਾਦ ਕੀਤਾ ਗਿਆ ਹੈ।



ਉਨ੍ਹਾਂ ਪੋਸਟ ਸਾਂਝੀ ਕਰ ਲਿਖਿਆ, ਕੁਲ ਸੰਸਾਰ ਚੋਂ ਮੁਬਾਰਕਾਂ ਤੇ ਦੁਆਵਾਂ ਦੇਣ ਵਾਲਿਓ ਤੁਹਾਡੀ ਫ਼ਤਿਹ ਹੋਵੇ। ਖੁਸ਼ ਰਹੋ। ਮਿਹਰਬਾਨੀ। ਸ਼ੁਕਰਾਨ। ਸੀਰਤ ਲਾਡੋ ਤੂੰ ਕੋਈ ਬੇਗਾਨਾ ਧਨ ਨਹੀਂ। ਅਸੀਂ ਤੇਰਾ ਕੰਨਿਆ ਦਾਨ ਨਹੀਂ ਕੀਤਾ।



ਇਸ ਤੋਂ ਅੱਗੇੇ ਲਿਖਦੇ ਹੋਏ ਰਾਣਾ ਰਣਬੀਰ ਬੋਲੇ- ਧੀ ਪੁੱਤ ਜਾਂ ਕੋਈ ਵੀ ਮਨੁੱਖ ਦਾਨ ਨਹੀਂ ਕੀਤਾ ਜਾ ਸਕਦਾ।



ਅਸੀਂ ਤੇਰੀ ਪਸੰਦ, ਤੇਰੇ ਕਰਨ ਨਾਲ, ਤੇਰਾ ਆਨੰਦ ਕਾਰਜ ਬਹੁਤ ਚਾਵਾਂ ਨਾਲ ਰਚਾਇਆ ਹੈ। ਆਪਣੀ ਜ਼ਿੰਦਗੀ ਸੋਹਣੀ ਜੀਓ। ਬਹੁਤ ਪਿਆਰ। ਸਭ ਦੇ ਬੱਚੇ ਖੁਸ਼ ਰਹਿਣ। ਤੰਦਰੁਸਤ ਰਹਿਣ।



ਇਨ੍ਹਾਂ ਤਸਵੀਰਾਂ ਵਿੱਚ ਤੁਸੀ ਦੇਖ ਸਕਦੇ ਹੋ ਕਿ ਕਿਵੇਂ ਰਾਣਾ ਰਣਬੀਰ ਆਪਣੀ ਧੀ ਸੀਰਤ ਉੱਪਰ ਪਿਆਰ ਲੁਟਾਉਂਦੇ ਦਿਖਾਈ ਦੇ ਰਹੇ ਹਨ। ਇਸ ਤਸਵੀਰ ਵਿੱਚ ਰਾਣਾ ਰਣਬੀਰ ਆਪਣੀ ਪਤਨੀ ਦਵਿੰਦਰ ਕੌਰ ਨਾਲ ਧੀ ਸੀਰਤ ਨਾਲ ਦਿਖਾਈ ਦੇ ਰਹੇ ਹਨ।



ਫਿਲਹਾਲ ਸੀਰਤ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ, ਜਿਸ ਲਈ ਸਿਨੇਮਾ ਜਗਤ ਨਾਲ ਜੁੜੇ ਸਿਤਾਰੇ ਉਸ ਨੂੰ ਵਧਾਈਆਂ ਦੇ ਰਹੇ ਹਨ।