Rana Ranbir On Daughter Jago Night: ਪੰਜਾਬੀ ਕਲਾਕਾਰ ਰਾਣਾ ਰਣਬੀਰ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਇਨ੍ਹੀਂ ਦਿਨੀਂ ਕਲਾਕਾਰ ਆਪਣੀ ਧੀ ਸੀਰਤ ਰਾਣਾ ਦੇ ਵਿਆਹ ਵਿੱਚ ਵਿਅਸਤ ਹਨ।



ਦੱਸ ਦੇਈਏ ਕਿ ਇਸਦੀ ਵਜ੍ਹਾ ਉਨ੍ਹਾਂ ਦੀ ਧੀ ਸੀਰਤ ਹੈ। ਦਰਅਸਲ, ਉਨ੍ਹਾਂ ਦੀ ਧੀ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਸੀਰਤ ਦੇ ਵਿਆਹ ਨਾਲ ਜੁੜੇ ਫੰਕਸ਼ਨ ਦੀਆਂ ਕਈ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ।



ਇਸ ਵਿਚਕਾਰ ਜਾਗੋ ਨਾਈਟ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ। ਇਹ ਤਸਵੀਰਾਂ ਅਤੇ ਵੀਡੀਓ ਤੁਹਾਡਾ ਵੀ ਮਨ ਮੋਹ ਲੈਣਗੀਆਂ।



ਦੱਸ ਦੇਈਏ ਕਿ ਇਹ ਵੀਡੀਓ ਸੀਰਤ ਦੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਰਾਣਾ ਰਣਬੀਰ ਆਪਣੀ ਪਤਨੀ ਦਵਿੰਦਰ ਕੌਰ ਨਾਲ ਧਮਾਕੇਦਾਰ ਭੰਗੜਾ ਪਾਉਂਦੇ ਹੋਏ ਦਿਖਾਈ ਦੇ ਰਹੇ ਹਨ।



ਇਸ ਵਿਆਹ ਵਿੱਚ ਫਿਲਮ ਇੰਡਸਟਰੀ ਨਾਲ ਜੁੜੇ ਕਈ ਸਿਤਾਰੇ ਸ਼ਾਮਿਲ ਹੋਏ। ਜਿਸ ਵਿੱਚ ਪੰਜਾਬੀ ਗਾਇਕਾ ਕਮਲਜੀਤ ਨੀਰੂ ਨੂੰ ਵੀ ਵੇਖਿਆ ਗਿਆ।



ਇਸ ਤੋਂ ਇਲਾਵਾ ਐਂਕਰ ਅਤੇ ਗਾਇਕਾ ਸਤਿੰਦਰ ਸੱਤੀ ਨੇ ਵੀ ਇਸ ਫੰਕਸ਼ਨ ਵਿੱਚ ਪਹੁੰਚ ਚਾਰ ਚੰਨ ਲਗਾਏ। ਇਸ ਤੋਂ ਇਲਾਵਾ ਇੰਡਸਟਰੀ ਦੇ ਹੋਰ ਵੀ ਕਈ ਸਿਤਾਰੇ ਇੱਥੇ ਵੇਖੇ ਗਏ।



ਇਸ ਤੋਂ ਇਲਾਵਾ ਸੀਰਤ ਨੇ ਆਪਣੇ ਹੋਣ ਵਾਲੇ ਘਰਵਾਲੇ ਕਰਨ ਸੰਘਾ ਨਾਲ ਰੋਮਾਂਟਿਕ ਤਸਵੀਰਾਂ ਅਤੇ ਵੀਡੀਓ ਵੀ ਸ਼ੇਅਰ ਕੀਤੇ ਸੀ, ਜਿਸ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ।



ਫਿਲਹਾਲ ਸੀਰਤ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰਨ ਜਾ ਰਹੀ ਹੈ, ਜਿਸ ਲਈ ਸਿਨੇਮਾ ਜਗਤ ਨਾਲ ਜੁੜੇ ਸਿਤਾਰੇ ਉਸ ਨੂੰ ਵਧਾਈਆਂ ਦੇ ਰਹੇ ਹਨ।



ਪੰਜਾਬੀ ਕਲਾਕਾਰ ਰਾਣਾ ਰਣਬੀਰ ਦੀ ਗੱਲ ਕਰਿਏ ਤਾਂ ਆਪਣੀ ਕਾਮੇਡੀ ਦੇ ਨਾਲ-ਨਾਲ ਸ਼ਾਨਦਾਰ ਲਿਖਣੀ ਨੂੰ ਲੈ ਵੀ ਸੁਰਖੀਆਂ ਵਿੱਚ ਰਹਿੰਦੇ ਹਨ।



ਉਹ ਆਪਣੇ ਪਰਿਵਾਰ ਨਾਲ ਅਕਸਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਜਿਨ੍ਹਾਂ ਉੱਪਰ ਪ੍ਰਸ਼ੰਸਕ ਖੂਬ ਆਪਣਾ ਪਿਆਰ ਲੁਟਾਉਂਦੇ ਹਨ।