Karan Aujla deleted all posts from Instagram: ਪੰਜਾਬੀ ਗਾਇਕ ਕਰਨ ਔਜਲਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰੋਂ ਸਾਰੀਆਂ ਪੋਸਟਾਂ ਡਿਲੀਟ ਕਰ ਦਿੱਤੀਆਂ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਪੋਸਟਾਂ ਡਿਲੀਟ ਕਰਨ ਦੇ ਨਾਲ-ਨਾਲ ਗਾਇਕ ਵੱਲੋਂ ਆਪਣੀ ਪ੍ਰੋਫਾਈਲ ਬਦਲ ਕੇ ਲੋਡਿੰਗ ਦੀ ਫੋਟੋ ਲਗਾ ਦਿੱਤੀ ਗਈ ਹੈ। ਹਾਲਾਂਕਿ ਕਰਨ ਔਜਲਾ ਵੱਲੋਂ ਅਜਿਹਾ ਕਿਉਂ ਕੀਤਾ ਗਿਆ ਹੈ, ਇਹ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਸਦੇ ਨਾਲ ਲੋਡਿੰਗ ਦੀ ਤਸਵੀਰ ਵੇਖ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਕਰਨ ਔਜਲਾ ਪ੍ਰਸ਼ੰਸਕਾਂ ਵਿੱਚ ਕੁਝ ਖਾਸ ਪੇਸ਼ ਕਰਨ ਦੀ ਤਿਆਰੀ ਵਿੱਚ ਹਨ। ਇਸ ਲ਼ਈ ਉਨ੍ਹਾਂ ਵੱਲੋਂ ਪ੍ਰੋਫਾਈਲ ਫੋਟੋ Loading... ਦੀ ਲਗਾਈ ਗਈ ਹੈ। ਕਰਨ ਔਜਲਾ ਵੱਲੋਂ ਇੰਸਟਾਗ੍ਰਾਮ ਪੋਸਟਾਂ ਹਟਾਉਣ ਤੋੋਂ ਬਾਅਦ ਲਗਾਤਾਰ ਟ੍ਰੋਲ ਵੀ ਕੀਤਾ ਜਾ ਰਿਹਾ ਹੈ। KIDDAAN ਇੰਸਟਾਗ੍ਰਾਮ ਪੇਜ਼ ਉੱਪਰ ਕਰਨ ਔਜਲਾ ਦੇ ਨਾਂਅ ਤੇ ਸਾਂਝੀ ਕੀਤੀ ਗਈ ਪੋਸਟ ਉੱਪਰ ਟ੍ਰੋਲਰਸ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਪੋਸਟਾਂ ਡਲੀਟ ਕਰਨ ਦੀ ਕੀ ਤੁਕ ਹੁੰਦੀ? ਇਸ ਤੋਂ ਇਲਾਵਾ ਇੱਕ ਹੋਰ ਨੇ ਕਿਹਾ ਸਿੱਧੂ ਬਾਈ ਇਨ੍ਹਾਂ ਨੂੰ ਸਿੱਖਾ ਗਿਆ ਕਾੱਪੀ... ਇਸ ਤੋਂ ਇਲਾਵਾ ਪੰਜਾਬੀ ਕਲਾਕਾਰ ਨੇ ਰਾਹੁਲ ਸ਼ਰਮਾ ਨੇ ਕਮੈਂਟ ਕਰ ਲਿਖਿਆ, ਰੀਸ ਕਰਦੇ ਨੇ ਸਿੱਧੂ ਦੀ... ਹਾਲਾਂਕਿ ਕਰਨ ਔਜਲਾ ਦੇ ਪ੍ਰਸ਼ੰਸਕ ਕਮੈਂਟ ਕਰ ਇਹ ਸਵਾਲ ਪੁੱਛ ਰਹੇ ਹਨ ਕਿ ਆਖਿਰ ਪੋਸਟਾਂ ਕਿਉਂ ਡਿਲੀਟ ਕੀਤੀਆਂ। ਕਾਬਿਲੇਗ਼ੌਰ ਹੈ ਕਿ ਹਾਲ ਹੀ ਵਿੱਚ ਕਰਨ ਅਤੇ ਉਨ੍ਹਾਂ ਦੀ ਪਤਨੀ ਪਲਕ ਦੀ ਇੱਕ ਤਸਵੀਰ ਸੋਸ਼ਲ ਮੀਡੀਆ ਉੱਪਰ ਵਾਈਰਲ ਹੋਈ ਸੀ। ਜਿਸ ਵਿੱਚ ਪਲਕ ਦੇ ਹੱਥ ਉੱਪਰ ਡਰਿੱਪ ਲੱਗੀ ਹੋਈ ਨਜ਼ਰ ਆਈ। ਕਰਨ ਔਜਲਾ ਨੇ ਇਸੇ ਸਾਲ 3 ਮਾਰਚ ਨੂੰ ਪਲਕ ਨਾਲ ਵਿਆਹ ਕਰਾਇਆ ਸੀ। ਦੋਵਾਂ ਦੇ ਵਿਆਹ ਨੂੰ 3 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਹਾਲ ਹੀ ਕਰਨ ਔਜਲਾ ਦਾ ਗਾਣਾ 'ਪੀਓਵੀ' ਰਿਲੀਜ਼ ਹੋਇਆ ਸੀ। ਇਸ ਗਾਣੇ ਰਾਹੀ ਗਾਇਕ ਨੇ ਆਪਣੇ ਹੇਟਰਜ਼ ਨੂੰ ਕਰਾਰਾ ਜਵਾਬ ਦਿੱਤਾ ਸੀ।