Nisha Bano Father Death: ਪੰਜਾਬੀ ਅਦਾਕਾਰਾ ਨਿਸ਼ਾ ਬਾਨੋ ਦੇ ਨਾਂਅ ਤੋਂ ਤੁਸੀ ਲੋਕ ਬਖੂਬੀ ਜਾਣੂ ਹੋਵੋਗੇ। ਉਨ੍ਹਾਂ ਆਪਣੀ ਦਮਦਾਰ ਅਦਾਕਾਰੀ ਦੇ ਦਮ ਤੇ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕੀਤਾ ਹੈ। ਨਿਸ਼ਾ ਬਾਨੋ ਇਨ੍ਹੀਂ ਦਿਨੀ ਬੁਰੇ ਦੌਰ ਵਿੱਚੋਂ ਗੁਜ਼ਰ ਰਹੀ ਹੈ। ਦਰਅਸਲ, ਹਾਲ ਹੀ ਵਿੱਚ ਅਦਾਕਾਰਾ ਦੇ ਪਿਤਾ ਦਾ ਦੇਹਾਂਤ ਹੋਇਆ ਹੈ। ਜਿਸ ਤੋਂ ਬਾਅਦ ਉਹ ਹਾਲੇ ਤੱਕ ਸਦਮੇ ਵਿੱਚ ਹੈ। ਇਸ ਵਿਚਕਾਰ ਨਿਸ਼ਾ ਬਾਨੋ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਿਹਾ ਹੈ, ਜਿਸ ਵਿੱਚ ਉਹ ਭੂਬਾ ਮਾਰ ਰੋਂਦੇ ਹੋਏ ਦਿਖਾਈ ਦੇ ਰਹੀ ਹੈ। ਇਸ ਵੀਡੀਓ ਨੂੰ ਦੇਖ ਤੁਸੀ ਵੀ ਹੈਰਾਨ ਰਹਿ ਜਾਵੋਗੇ। ਦਰਅਸਲ, ਇਹ ਵੀਡੀਓ Bollywood Tadka Punjabi ਇੰਸਟਾਗ੍ਰਾਮ ਪੇਜ਼ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਨਿਸ਼ਾ ਬਾਨੋ ਬੁਰੀ ਤਰ੍ਹਾਂ ਰੋਂਦੇ ਹੋਏ ਦਿਖਾਈ ਦੇ ਰਹੀ ਹੈ। ਨਿਸ਼ਾ ਬਾਨੋ ਨੂੰ ਇਸ ਹਾਲ ਵਿੱਚ ਵੇਖ ਪ੍ਰਸ਼ੰਸਕਾ ਦੀਆਂ ਅੱਖਾਂ ਵੀ ਨਮ ਹੋ ਗਈਆਂ। ਇਸ ਵੀਡੀਓ ਨੂੰ ਦੇਖ ਤੁਸੀ ਵੀ ਆਪਣੇ ਹੰਝੂ ਨਹੀਂ ਰੋਕ ਸਕੋਗੇ। ਪਿਤਾ ਦੀ ਮੌਤ ਕਾਰਨ ਨਿਸ਼ਾ ਬਾਨੋ ਸਦਮੇ ਵਿੱਚੋਂ ਗੁਜ਼ਰ ਰਹੀ ਹੈ। ਨਿਸ਼ਾ ਬਾਨੋ ਦੀ ਵਾਈਰਲ ਹੋ ਰਹੀ ਇਸ ਵੀਡੀਓ ਉੱਪਰ ਇੱਕ ਪ੍ਰਸ਼ੰਸਕ ਨੇ ਕਮੈਂਟ ਕਰ ਲਿਖਿਆ, ਪਿਉ ਦਿਲ ਦਾ ਰਾਜਾ ਹੁੰਦਾ, ਜੋ ਇਕ ਧੀ ਦੀ ਹਰੇਕ ਰੀਜ ਤੇ ਚਾਅ ਪੂਰੇ ਕਰਦਾ ਹੈ ਆਪਣਿਆਂ ਚਾਵਾ ਨੂੰ ਅਧੂਰਾ ਰੱਖ ਕੇ❤️❤️❤️❤️❤️... ਇੱਕ ਹੋਰ ਪ੍ਰਸ਼ੰਸਕ ਨੇ ਦੁੱਖ ਜਤਾਉਂਦੇ ਹੋਏ ਲਿਖਿਆ, ਮਾਂ ਬਾਪ ਦਾ ਦੁੱਖ ਦੁਨਿਆਂ ਦੇ ਸਾਰੇ ਦੁੱਖਾਂ ਨਾਲੋ ਬੁਹਤ ਜ਼ਿਆਦਾ ਵੱਡਾ ਹੁੰਦਾ, ਪਰ ਆਪਾਂ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਯਾਦ ਰੱਖਣਾ ਚਾਹੀਦਾ ਹਮੇਸ਼ਾਂ... ਫ਼ਿਰ ਦੁੱਖ ਘਟ ਹੋ ਜਾਂਦਾ ਜਿੰਨਾ ਨੇ ਪੂਰਾ ਪਰਿਵਾਰ ਵਾਰ ਦਿੱਤਾ ਸੀ ਇਸ ਦੁਨੀਆਂ ਤੋ ਸੱਭ ਨੇ ਜਾਣਾ ਕਿਸੇ ਨੇ ਨਹੀਂ ਰਹਿਣਾ, ਆਪਾਂ ਸੱਭ ਨੇ ਮਰਨਾ ਇੱਕ ਦਿਨ, ਮਰਨਾ ਸੱਚ ਜਿਊਣਾ ਝੂਠ 🙏🙏 ਵਾਹਿਗੁਰੂ ਜੀ ਕਿਰਪਾ ਕਰਨ... ਵਰਕਫਰੰਟ ਦੀ ਗੱਲ ਕਰਿਏ ਤਾਂ ਨਿਸ਼ਾ ਬਾਨੋ 'ਨੀ ਮੈਂ ਸੱਸ ਕੁੱਟਣੀ 2' ਵਿੱਚ ਵਿਖਾਈ ਦੇਵੇਗੀ। ਇਹ ਫਿਲਮ 25 ਅਗਸਤ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।