The Last Good Album Songs Release: ਪੰਜਾਬੀ ਗਾਇਕ ਸ਼ੈਰੀ ਮਾਨ ਦੀ ਆਖਰੀ ਐਲਬਮ ਦੇ ਕੁੱਲ 18 ਗੀਤ ਰਿਲੀਜ਼ ਹੋ ਚੁੱਕੇ ਹਨ।



ਦੱਸ ਦੇਈਏ ਕਿ ਸ਼ੈਰੀ ਮਾਨ ਵੱਲੋਂ ਦਿਨ ਦੀ ਸ਼ੁਰੂਆਤ ਆਪਣੇ ਗੀਤਾਂ ਨੂੰ ਰਿਲੀਜ਼ ਕਰ ਕੀਤੀ ਗਈ ਹੈ।



ਕਲਾਕਾਰ ਨੇ ਆਪਣੀ ਆਖਰੀ ਐਲਬਮ The Last Good Album ਦੇ ਗੀਤਾ ਦਾਂ ਐਲਾਨ ਕਰਦੇ ਹੋਏ ਫੈਨਜ਼ ਨੂੰ ਇਹ ਵੀ ਕਿਹਾ ਹੈ ਕਿ ਐਲਬਮ ਕਿਵੇਂ ਦੀ ਲੱਗੀ ਇਹ ਜ਼ਰੂਰ ਦੱਸਣਾ।



ਦਰਅਸਲ, ਸ਼ੈਰੀ ਮਾਨ ਨੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਲਓ ਜੀ ਅਣਮੁਲੀਓ... ਦ ਲਾਟਸ ਗੁੱਡ ਐਲਬਮ ਆਊਟ ਹੋ ਚੁੱਕੀ ਹੈ...



ਮਿੱਤਰੋਂ ਬਹੁਤ ਕੁਝ ਲਿਖਿਆ ਗਾਇਆ ਜ਼ਿੰਦਗੀ 'ਚ ਤੇ ਹੁਣ ਆ ਸਾਰੀ ਐਲਬਮ ਵੀ ਸਭ ਤੁਹਾਨੰ ਸੁਣਨ ਵਾਲਿਆਂ ਨੂੰ ਸਮਰਪਿਤ ਹੈ... ਬਾਕੀ ਜੋ ਤੁਹਾਡਾ ਹੁਕਮ ਸਰ ਮੱਥੇ... ਪਰ ਸੁਣ ਕੇ ਦੱਸਿਓ ਜ਼ਰੂਰ ਕਿਵੇਂ ਲੱਗੀ ਸਾਰੀ ਦੀ ਸਾਰੀ “The Last Good Album”....



ਸ਼ੈਰੀ ਮਾਨ ਦੀ ਇਸ ਪੋਸਟ ਉੱਪਰ ਪ੍ਰਸ਼ੰਸਕਾਂ ਦੇ ਨਾਲ-ਨਾਲ ਮਿਊਜ਼ਿਕ ਇੰਡਸਟਰੀ ਨਾਲ ਜੁੜੇ ਸਿਤਾਰੇ ਲਗਾਤਾਰ ਕਮੈਂਟ ਕਰ ਰਹੇ ਹਨ। ਉ੍ਨ੍ਹਾਂ ਕਮੈਂਟ ਕਰ ਲਿਖਿਆ, ਅੱਤ ਐਲਬਮ ਆਪਾਂ ਤਾ ਸੁਣ ਲਈ...



ਇੱਕ ਹੋਰ ਯੂਜ਼ਰ ਨੇ ਕਮੈਂਟ ਕਰ ਕਿਹਾ ਭਾਈ ਘੈਂਟ ਐਲਬਮ... ਇੱਕ ਹੋਰ ਯੂਜ਼ਰ ਨੇ ਕਿਹਾ ਕਿ ਯਾਰੀ ਵਾਲੇ ਗੀਤ ਅੱਤ ਨੇ...



ਦੱਸ ਦੇਈਏ ਕਿ ਸ਼ੈਰੀ ਮਾਨ ਦੀ ਇਸ ਆਖਰੀ ਐਲਬਮ ਦੀ ਪ੍ਰਸ਼ੰਸਕ ਖੂਬ ਤਾਰੀਫ ਕਰ ਰਹੇ ਹਨ।



ਕਾਬਿਲੇਗੌਰ ਹੈ ਕਿ ਦ ਲਾਸਟ ਗੁੱਡ ਐਲਬਮ ਸ਼ੈਰੀ ਮਾਨ ਦੇ ਸੰਗੀਤ ਕਰੀਅਰ ਦੀ ਆਖਰੀ ਗੀਤ ਐਲਬਮ ਹੋਵੇਗੀ। ਦਰਅਸਲ, ਕਲਾਕਾਰ ਵੱਲ਼ੋਂ ਇਸਦੀ ਰਿਲੀਜ਼ ਤੋਂ ਪਹਿਲਾਂ ਮਿਊਂਜ਼ਿਕ ਇੰਡਸਟਰੀ ਨੂੰ ਛੱਡਣ ਦਾ ਐਲਾਨ ਕੀਤਾ ਗਿਆ ਸੀ।



ਜਿਸ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਵੱਡਾ ਧੱਕਾ ਲੱਗਾ ਸੀ। ਫਿਲਹਾਲ ਪ੍ਰਸ਼ੰਸਕ ਸ਼ੈਰੀ ਮਾਨ ਦੀ ਆਖਰੀ ਐਲਬਮ ਦਾ ਆਨੰਦ ਲੈ ਰਹੇ ਹਨ।