Miss Pooja New Leave Social Media: ਪੰਜਾਬੀ ਗਾਇਕਾ ਮਿਸ ਪੂਜਾ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ।



ਦੱਸ ਦੇਈਏ ਕਿ ਅਦਾਕਾਰਾ ਵੱਲੋਂ ਸੋਸ਼ਲ ਮੀਡੀਆ ਹੈਂਡਲ ਉੱਪਰ ਪੋਸਟ ਸ਼ੇਅਰ ਕਰ ਹੈਰਾਨ ਕਰ ਦੇਣ ਵਾਲੀ ਖਬਰ ਸਾਂਝੀ ਕੀਤੀ ਗਈ ਹੈ।



ਦਰਅਸਲ, ਗਾਇਕਾ ਨੇ ਸੋਸ਼ਲ ਮੀਡੀਆ ਛੱਡ ਦਿੱਤਾ ਹੈ। ਉਨ੍ਹਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਬਲੈਕ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਲਿਖਿਆ, ਬਾਏ-ਬਾਏ ਸੋਸ਼ਲ ਮੀਡੀਆ।



ਮਿਸ ਪੂਜਾ ਦੀ ਇਸ ਪੋਸਟ ਨੇ ਪ੍ਰਸ਼ੰਸਕਾਂ ਨੂੰ ਪਰੇਸ਼ਾਨ ਕਰ ਦਿੱਤਾ ਹੈ। ਤੁਸੀ ਵੀ ਵੇਖੋ ਗਾਇਕਾ ਦੀ ਇਹ ਪੋਸਟ...



ਦੱਸ ਦੇਈਏ ਕਿ ਮਿਸ ਪੂਜਾ ਵੱਲੋਂ ਆਪਣੀ ਆਖਰੀ ਪੋਸਟ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀ ਕੀਤੀ ਗਈ ਹੈ। ਇਸ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਰੇ ਹਨ।



ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ, ਕਿਉਂ ਕੀ ਹੋ ਗਿਆ... ਇਸ ਤੋਂ ਇਲਾਵਾ ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਸਭ ਕੁਝ ਠੀਕ ਹੈ...



ਇਸਦੇ ਨਾਲ ਹੀ ਤੀਜੇ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ ਮੈਮ ਕੀ ਹੋਇਆ ਪਲੀਜ਼... ਤੁਹਾਡੇ ਫੈਨਜ਼ ਅਤੇ ਮੇਰਾ ਕੀ ਹੋਵੇਗਾ... ਪਲੀਜ਼ ਪੂਜਾ ਮੈਮ ਵਾਪਿਸ ਆ ਜਾਓ...



ਪੰਜਾਬੀ ਗਾਇਕਾ ਮਿਸ ਪੂਜਾ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ਰਾਹੀਂ ਪ੍ਰਸ਼ੰਸਕਾਂ ਵਿੱਚ ਐਕਟਿਵ ਰਹਿੰਦੀ ਹੈ। ਪਰ ਗਾਇਕਾ ਵੱਲੋਂ ਅਚਾਨਕ ਸਾਂਝੀ ਕੀਤੀ ਇਸ ਪੋਸਟ ਨੇ ਸਭ ਦੇ ਹੋਸ਼ ਉੱਡਾ ਦਿੱਤੇ ਹਨ।



ਕਾਬਿਲੇਗ਼ੌਰ ਹੈ ਕਿ ਮਿਸ ਪੂਜਾ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ ਵਿੱਚੋਂ ਇੱਕ ਰਹੀ ਹੈ। ਉਸ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਇੱਕ ਤੋਂ ਵਧ ਕੇ ਇੱਕ ਸ਼ਾਨਦਾਰ ਗਾਣੇ ਦਿੱਤੇ ਹਨ।



ਇਸ ਤੋਂ ਇਲਾਵਾ ਉਹ ਵਿਦੇਸ਼ਾਂ ਵਿੱਚ ਕਈ ਸਟੇਜ ਸ਼ੋਅ ਕਰਦੇ ਹੋਏ ਵੀ ਦਿਖਾਈ ਦਿੰਦੀ ਹੈ। ਦੱਸ ਦੇਈਏ ਕਿ ਆਖਰੀ ਵਾਰ ਮਿਸ ਪੂਜਾ ਵੱਲ਼ੋਂ ਆਪਣਾ ਗੀਤ ਢੋਲ ਵੱਜਦਾ ਰਿਲੀਜ਼ ਕੀਤਾ ਗਿਆ ਸੀ। ਜਿਸ ਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ।