B Praak On Sidhu Moose Wala: ਪੰਜਾਬੀ ਗਾਇਕ ਅਤੇ ਸੰਗੀਤਕਾਰ ਬੀ ਪ੍ਰਾਕ ਮਿਊਜ਼ਿਕ ਇੰਡਸਟਰੀ ਦੇ ਚਮਕਦਿਆਂ ਸਿਤਾਰਿਆਂ ਵਿੱਚੋਂ ਇੱਕ ਹਨ।



ਉਨ੍ਹਾਂ ਆਪਣੇ ਗੀਤਾਂ ਰਾਹੀਂ ਨਾ ਸਿਰਫ ਪਾਲੀਵੁੱਡ ਸਗੋਂ ਬਾਲੀਵੁੱਡ ਇੰਡਸਟਰੀ ਵਿੱਚ ਵੀ ਵੱਖਰੀ ਪਛਾਣ ਬਣਾਈ ਹੈ।



ਦੱਸ ਦੇਈਏ ਕਿ ਹਾਲ ਹੀ ਵਿੱਚ ਹੋਏ ਇੱਕ ਇੰਟਰਵਿਊ ਦੌਰਾਨ ਬੀ ਪ੍ਰਾਕ ਪਹਿਲੀ ਵਾਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਬਾਰੇ ਗੱਲ ਕਰਦੇ ਹੋਏ ਨਜ਼ਰ ਆਏ।



ਇਸ ਦੌਰਾਨ ਉਨ੍ਹਾਂ ਕਿਹਾ ਕਿ ਅੱਜ ਤੱਕ ਮੈਂ ਜਿਨ੍ਹੀਂ ਲੋਕਪ੍ਰਿਯਤਾ ਸਿੱਧੂ ਮੂਸੇਵਾਲਾ ਦੀ ਵੇਖੀ ਇਨ੍ਹੀਂ ਕਿਸੇ ਵੀ ਸਟਾਰ ਦੀ ਨਹੀਂ ਹੈ।



ਦੱਸ ਦੇਈਏ ਕਿ ਇਹ ਵੀਡੀਓ Sirf Panjabiyat ਇੰਸਟਾਗ੍ਰਾਮ ਪੇਜ਼ ਉੱਪਰ ਸਾਂਝੀ ਕੀਤੀ ਗਈ ਹੈ।



ਇਸ ਦੌਰਾਨ ਬੀ ਪਰਾਕ ਨੇ ਸਿੱਧੂ ਮੂਸੇਵਾਲਾ ਬਾਰੇ ਕਿਹਾ ਕਿ ਉਹਨਾਂ ਦੀ ਲੋਕਪ੍ਰਿਯਤਾ ਨੂੰ ਕੋਈ ਵੀ ਹਾਸਿਲ ਨਹੀਂ ਕਰ ਸਕਦਾ। ਇਸ ਵੀਡੀਓ ਉੱਪਰ ਪ੍ਰਸ਼ੰਸਕ ਲਗਾਤਾਰ ਕਮੈਂਟ ਕਰ ਰਹੇ ਹਨ।



ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਉਹ ਤਾਂ ਪਹਿਲਾਂ ਹੀ ਕਹਿ ਗਿਆ ਸੀ ਆ ਜਨਮ ਵਿੱਚ ਹੋਣੀ ਨਈਓ ਰੀਸ ਜੱਟ ਦੀ 100 ਵਾਰ ਤੁਹਾਨੂੰ ਆਉਣਾ ਪਵੇਗਾ... ਇੱਕ ਹੋਰ ਯੂਜ਼ਰ ਨੇ ਕਮੈਂਟ ਕਰਦਿਆਂ ਲਿਖਿਆ, ਜੱਟ ਦਾ ਮੁਕਾਬਲਾ ਦੱਸ ਮੈਨੂੰ ਕਿੱਥੇ ਆ...



ਸਿੱਧੂ ਮੂਸੇਵਾਲਾ ਨਾਲ ਜੁੜੇ ਵੀਡੀਓ ਅਤੇ ਤਸਵੀਰਾਂ ਆਏ ਦਿਨ ਸੋਸ਼ਲ ਮੀਡੀਆ ਉੱਪਰ ਛਾਏ ਰਹਿੰਦੇ ਹਨ।



ਹੈਰਾਨੀ ਦੀ ਗੱਲ ਇਹ ਹੈ ਕਿ ਸਿੱਧੂ ਦੀ ਲੋਕਪ੍ਰਿਯਤਾ ਉਸਦੇ ਦੁਨੀਆ ਛੱਡ ਜਾਣ ਦੇ ਇੱਕ ਸਾਲ ਬਾਅਦ ਵੀ ਕਾਇਮ ਹੈ। ਅੱਜ ਵੀ ਪ੍ਰਸ਼ੰਸਕ ਸਿੱਧੂ ਨੂੰ ਉਨੇ ਹੀ ਪਿਆਰ ਅਤੇ ਸਤਿਕਾਰ ਨਾਲ ਯਾਦ ਕਰਦੇ ਹਨ।



ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਲਗਾਤਾਰ ਆਪਣੇ ਪੁੱਤਰ ਲਈ ਇਨਸਾਫ ਦੀ ਜੰਗ ਜਾਰੀ ਹੈ। ਮਾਪਿਆਂ ਤੋਂ ਇਲਾਵਾ ਫਿਲਮੀ ਸਿਤਾਰੇ ਅਤੇ ਪ੍ਰਸ਼ੰਸਕ ਲਗਾਤਾਰ ਸਿੱਧੂ ਲਈ ਇਨਸਾਫ ਦੀ ਮੰਗ ਕਰ ਰਹੇ ਹਨ।