Gurlej Akhtar Brother Shehzaan Birthday: ਪੰਜਾਬੀ ਗਾਇਕਾ ਗੁਰਲੇਜ਼ ਅਖਤਰ ਅਤੇ ਉਨ੍ਹਾਂ ਦੀ ਭੈਣ ਜੈਸਮੀਨ ਅਖਤਰ ਆਪਣੇ ਭਰਾ Shehnaz Akhtar ਅਖਤਰ ਦਾ ਅੱਜ ਜਨਮਦਿਨ ਮਨਾ ਰਹੀਆਂ ਹਨ।



ਦੱਸ ਦੇਈਏ ਕਿ ਗੁਰਲੇਜ਼ ਅਖਤਰ ਦੀ ਭੈਣ ਜੈਸਮੀਨ ਅਤੇ ਭਾਰ Shehnaz Akhtar ਵੀ ਗਾਇਕੀ ਦੇ ਖੇਤਰ ਨਾਲ ਸਬੰਧਿਤ ਹਨ।



ਗੁਰਲੇਜ਼ ਅਤੇ ਜੈਸਮੀਨ ਵੱਲੋਂ ਆਪਣੇ ਭਰਾ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਖਾਸ ਤਸਵੀਰ ਅਤੇ ਵੀਡੀਓ ਸ਼ੇਅਰ ਕੀਤੀ ਗਈ ਹੈ। ਇਨ੍ਹਾਂ ਤਸਵੀਰਾਂ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਤੁਸੀ ਵੀ ਵੇਖੋ ਇਹ ਖਾਸ ਵੀਡੀਓ...



ਗਾਇਕਾ ਗੁਰਲੇਜ਼ ਅਖਤਰ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਇੱਕ ਸ਼ਾਨਦਾਰ ਵੀਡੀਓ ਸ਼ੇਅਰ ਕੀਤਾ ਹੈ।



ਜਿਸ ਵਿੱਚ ਉਹ ਭੰਗੜਾ ਪਾਉਂਦੇ ਹੋਏ ਦਿਖਾਈ ਦੇ ਰਹੀ ਹੈ। ਇਸ ਵਿੱਚ ਗਾਇਕਾ ਦਾ ਭਰਾ ਸ਼ਹਿਨਾਜ਼ ਅਖਤਰ ਵੀ ਨਜ਼ਰ ਆ ਰਿਹਾ ਹੈ।



ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗੁਰਲੇਜ਼ ਅਖਤਰ ਨੇ ਲਿਖਿਆ, ਪਿਆਰੇ ਭਰਾ, ਤੁਹਾਨੂੰ ਸ਼ਾਨਦਾਰ ਜਨਮਦਿਨ ਅਤੇ ਜ਼ਿੰਦਗੀ ਦੀਆਂ ਸ਼ੁੱਭਕਾਮਨਾਵਾਂ।



ਤੁਹਾਡੀਆਂ ਇੱਛਾਵਾਂ ਪੂਰੀਆਂ ਹੋਣ, ਅਤੇ ਤੁਸੀਂ ਆਪਣੇ ਸਾਰੇ ਟੀਚਿਆਂ ਨੂੰ ਪ੍ਰਾਪਤ ਕਰੋ। ਜਨਮਦਿਨ ਮੁਬਾਰਕ! ਤੁਸੀ ਮੇਰੇ ਲਈ ਬਹੁਤ ਮਾਇਨੇ ਰੱਖਦੇ ਹੋ। ਮੈਂ ਤੁਹਾਡੀ ਧੰਨਵਾਦੀ ਹਾਂ। 🎂 🎂! ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ...



ਇਸ ਤੋਂ ਇਲਾਵਾ ਗਾਇਕਾ ਜੈਸਮੀਨ ਨੇ ਵੀ ਭਰਾ ਸ਼ਹਿਨਾਜ਼ ਨਾਲ ਇੱਕ ਤਸਵੀਰ ਪੋਸਟ ਕੀਤੀ ਹੈ। ਇਸ ਤਸਵੀਰ ਵਿੱਚ ਤੁਸੀ ਦੋਵਾਂ ਦਾ ਸ਼ਾਨਦਾਰ ਅੰਦਾਜ਼ ਦੇਖ ਸਕਦੇ ਹੋ।



ਇਸ ਨੂੰ ਕੈਪਸ਼ਨ ਦਿੰਦੇ ਹੋਏ ਉਨ੍ਹਾਂ ਕੈਪਸ਼ਨ ਵਿੱਚ ਲਿਖਿਆ, ਜਨਮਦਿਨ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਵੀਰੇ... ਅੱਲ੍ਹਾ ਤਾਲਾ ਤੁਹਾਨੂੰ ਹਰ ਖੁਸ਼ੀ ਬਖਸ਼ੇ... ਹਮੇਸ਼ਾ ਤੁੰਦਰੁਸਤੀ ਬਖਸ਼ੇ... ਖੂਬ ਤਰੱਕੀਆਂ ਬਖਸ਼ੇ... ਲੰਮੀਆਂ ਉਮਰਾਂ ਹੋਵੇ...



ਕਾਬਿਲੇਗੌਰ ਹੈ ਕਿ ਗੁਰਲੇਜ਼ ਅਖਤਰ ਨੇ ਜਿਵੇਂ ਗਾਇਕੀ ਦੇ ਖੇਤਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ ਉਸੇ ਤਰ੍ਹਾਂ ਸ਼ਹਿਨਾਜ਼ ਵੀ ਗਾਇਕੀ ਦੇ ਖੇਤਰ ਨਾਲ ਸਬੰਧਿਤ ਹਨ।