Rana Ranbir With Wife: ਪੰਜਾਬੀ ਕਲਾਕਾਰ ਰਾਣਾ ਰਣਬੀਰ ਇੰਨੀਂ ਦਿਨੀਂ ਆਪਣੇ ਪਰਿਵਾਰ ਨਾਲ ਖਾਸ ਸਮਾਂ ਬਤੀਤ ਕਰਦੇ ਹੋਏ ਨਜ਼ਰ ਆ ਰਹੇ ਹਨ।



ਦਰਅਸਲ, ਕਲਾਕਾਰ ਵੱਲ਼ੋਂ ਆਪਣੀ ਪਤਨੀ ਨਾਲ ਖੂਬਸੂਰਤ ਪਲਾਂ ਦੀਆਂ ਸ਼ਾਨਦਾਰ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ ਹਨ। ਜਿਨ੍ਹਾਂ ਨੇ ਸਭ ਦਾ ਧਿਆਨ ਆਪਣੇ ਵੱਲ਼ ਖਿੱਚ ਲਿਆ ਹੈ।



ਰਾਣਾ ਰਣਬੀਰ ਨੇ ਇਹ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝੀਆਂ ਕੀਤੀਆਂ ਹਨ। ਜਿਨ੍ਹਾਂ ਉੱਪਰ ਫਿਲਮੀ ਸਿਤਾਰੇ ਵੀ ਆਪਣਾ ਪਿਆ ਲੁੱਟਾ ਰਹੇ ਹਨ।



ਇਨ੍ਹਾਂ ਤਸਵੀਰਾਂ ਨੂੰ ਰਾਣਾ ਰਣਬੀਰ ਨੇ ਸ਼ੇਅਰ ਕਰਦੇ ਹੋਏ ਕੈਪਸ਼ਨ ਵਿੱਚ ਰੋਮਾਂਟਿਰ ਲਾਈਨਾਂ ਲਿਖਿਆ ਹਨ।



ਉਨ੍ਹਾਂ ਲਿਖਿਆ, ਇਸ਼ਕ ਦੇ ਮੇਲੇ ਵਿੱਚੋਂ ਮਿਲ ਗਈ ਗੁੱਡੀ ਰੀਝਾਂ ਵਾਲੀ। ਮੱਖਣ ਵਿੱਚ ਸੰਧੂਰ ਰੰਗੀਏ ਨਜ਼ਰ ਨਾ ਲੱਗ ਜਾਏ ਕਾਲੀ...



ਇਨ੍ਹਾਂ ਤਸਵੀਰਾਂ ਉੱਪਰ ਪ੍ਰਸ਼ੰਸਕ ਵੀ ਲਗਾਤਾਰ ਕਮੈਂਟ ਕਰ ਤਾਰੀਫ਼ਾ ਦੇ ਪੁੱਲ ਬੰਨ੍ਹ ਰਹੇ ਹਨ। ਪੰਜਾਬੀ ਅਦਾਕਾਰਾ Anita Devgan ਨੇ ਲਿਖਦੇ ਹੋਏ ਕਿਹਾ ਨਈ ਲੱਗਦੀ, ਨਈ ਲੱਗਦੀ ਨਜ਼ਰ...



ਇਨ੍ਹਾਂ ਤਸਵੀਰਾਂ ਨੂੰ ਦੇਖ ਤੁਸੀ ਇਹ ਅੰਦਾਜ਼ਾ ਲਗਾ ਸਕਦੇ ਹੋ ਕਿ ਰਾਣਾ ਰਣਬੀਰ ਕੰਮ ਤੋਂਂ ਛੁੱਟੀਆਂ ਲੈ ਪਰਿਵਾਰ ਨੂੰ ਸਮਾਂ ਦੇ ਰਹੇ ਹਨ।



ਹਾਲਾਂਕਿ ਉਹ ਇੰਨੀਂ ਦਿਨੀਂ ਗਲੈਮਰ ਤੇ ਲਾਈਮਲਾਈਟ ਤੋਂ ਦੂਰ ਹਨ, ਉਹ ਸੋਸ਼ਲ ਮੀਡੀਆ ਤੇ ਐਕਟਿਵ ਹਨ।



ਅਸਲ ਵਿੱਚ ਰਾਣਾ ਰਣਬੀਰ ਆਪਣੀਆਂ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਫ਼ੈਨਜ਼ ਦਾ ਮਨੋਰੰਜਨ ਕਰਦੇ ਰਹਿੰਦੇ ਹਨ। ਉਨ੍ਹਾਂ ਦੀਆਂ ਕਵਿਤਾਂਵਾ ਅਕਸਰ ਪ੍ਰਸ਼ੰਸਕਾਂ ਦਾ ਦਿਲ ਮੋਹਦੀਆਂ ਰਹਿੰਦੀਆਂ ਹਨ।



ਵਰਕਫਰੰਟ ਦੀ ਗੱਲ ਕਰਿਏ ਤਾਂ ਰਾਣਾ ਰਣਬੀਰ ਸਾਲ 2023 ਜੁਲਾਈ ਅਤੇ ਅਗਸਤ ਮਹੀਨੇ ਯੂਰੋਪ ਟੂਰ ਤੇ ਦਿਖਾਈ ਦੇਣਗੇ। ਜਿਸਦਾ ਪ੍ਰਸ਼ੰਸਕਾਂ ਨੂੰ ਵੀ ਬੇਸਬਰੀ ਨਾਲ ਇੰਤਜ਼ਾਰ ਹੈ।