Himanshi Khurana Dark Pink Saree Beautiful Pics: ਪੰਜਾਬੀ ਗਾਇਕਾ, ਮਾੱਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਦੇ ਨਾਂਅ ਤੋਂ ਅੱਜ ਹਰ ਕੋਈ ਜਾਣੂ ਹੈ।



ਹਿਮਾਂਸ਼ੀ ਖੁਰਾਣਾ ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹੈ ਜੋ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹੀ।



ਦੱਸ ਦੇਇਏ ਕਿ ਹਿਮਾਂਸ਼ੀ ਆਏ ਦਿਨ ਸੁਰਖੀਆਂ ਵਿੱਚ ਰਹਿੰਦੀ ਹੈ। ਪਰ ਇਸ ਵਾਰ ਉਸਨੇ ਆਪਣੀ ਗੁਲਾਬੀ ਸਾੜ੍ਹੀ ਵਾਲੀ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਵੀ ਆਪਣਾ ਦੀਵਾਨਾ ਬਣਾ ਲਿਆ ਹੈ। ਤੁਸੀ ਵੀ ਵੇਖੋ ਇਹ ਤਸਵੀਰਾਂ।



ਇਨ੍ਹਾਂ ਤਸਵੀਰਾਂ ਵਿੱਚ ਤੁਸੀ ਹਿਮਾਂਸ਼ੀ ਖੁਰਾਣਾ ਨੂੰ ਗੁਲਾਬੀ ਸਾੜ੍ਹੀ 'ਚ ਵਿੱਚ ਵੇਖ ਸਕਦੇ ਹੋ। ਹਿਮਾਂਸ਼ੀ ਦਾ ਨੂੰ ਇੱਕ ਨਜ਼ਰ ਦੇਖਦੇ ਹੀ ਤੁਸੀ ਵੀ ਆਪਣੀਆਂ ਨਜ਼ਰਾਂ ਨਹੀਂ ਹਟਾ ਸਕੋਗੇ।



ਦੱਸ ਦੇਈਏ ਕਿ ਇਨ੍ਹਾਂ ਤਸਵੀਰਾਂ ਨੂੰ ਹਿਮਾਂਸ਼ੀ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਸਾਂਝਾ ਕੀਤਾ ਗਿਆ ਹੈ।



ਜਾਣਕਾਰੀ ਲਈ ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਗੁਲਾਬੀ ਸਾੜ੍ਹੀ 'ਚ SS ਬਿਊਟੀ ਸਟੋਰ ਦੀ ਲਾਚਿੰਗ ਵਿੱਚ ਸ਼ਾਮਿਲ ਹੋਈ ਸੀ। ਜਿਸ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਈਰਲ ਹੋ ਰਹੀਆਂ ਹਨ।



ਹਿਮਾਂਸ਼ੀ ਦੀਆਂ ਇਨ੍ਹਾਂ ਤਸਵੀਰਾਂ ਦੀ ਪ੍ਰਸ਼ੰਸਕ ਵੀ ਲਗਾਤਾਰ ਤਾਰੀਫ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਸਵੀਟ ਐਂਡ ਕਿਊਟ ਪੰਜਾਬੀ ਕਵੀਨ।



ਇਸ ਤੋਂ ਇਲਾਵਾ ਇੱਕ ਹੋਰ ਪ੍ਰਸ਼ੰਸਕ ਨੇ ਤਾਰੀਫ ਕਰਦੇ ਹੋਏ ਕਿਹਾ ਲਵਲੀ ਤਸਵੀਰਾਂ।



ਵਰਕਫਰੰਟ ਦੀ ਗੱਲ ਕਰਿਏ ਤਾਂ ਫਿਲਹਾਲ ਹਿਮਾਂਸ਼ੀ ਆਪਣੇ ਸੋਸ਼ਲ ਮੀਡੀਆ ਰਾਹੀਂ ਲਗਾਤਾਰ ਪ੍ਰਸ਼ੰਸ਼ਕਾ ਵਿੱਚ ਐਕਟਿਵ ਹੈ।



ਇਸ ਤੋਂ ਇਲ਼ਾਵਾ ਉਹ ਆਸਿਮ ਰਿਆਜ਼ ਨਾਲ ਆਪਣੇ ਰਿਸ਼ਤੇ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ ਵਿੱਚ ਹਿਮਾਂਸ਼ੀ ਵੱਲੋਂ ਆਪਣੇ ਬਦਰੀਨਾਥ ਧਾਮ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਗਈਆਂ।