Ranjit Bawa Complete 10 Year Music Industry: ਪੰਜਾਬੀ ਗਾਇਕ ਰਣਜੀਤ ਬਾਵਾ ਲਗਾਤਾਰ ਸੁਰਖੀਆਂ ਵਿੱਚ ਹਨ। ਉਨ੍ਹਾਂ ਵੱਲ਼ੋਂ ਗਾਏ ਗੀਤਾਂ ਦਾ ਜਲਵਾ ਨਾ ਸਿਰਫ਼ ਦੇਸ਼ ਬਲਕਿ ਵਿਦੇਸ਼ ਬੈਠੇ ਪੰਜਾਬੀਆਂ ਵਿੱਚ ਵੀ ਵੇਖਿਆ ਜਾਂਦਾ ਹੈ।



ਦੱਸ ਦੇਈਏ ਕਿ ਆਪਣੀ ਗਾਇਕੀ ਦੇ ਦਮ ਨੇ ਦੁਨੀਆ ਭਰ ਵਿੱਚ ਵੱਖਰੀ ਪਛਾਣ ਬਣਾਉਣ ਵਾਲੇ ਗਾਇਕ ਰਣਜੀਤ ਬਾਵਾ ਨੇ ਹਾਲ ਹੀ ਵਿੱਚ ਪੰਜਾਬੀ ਸੰਗੀਤ ਜਗਤ ਵਿੱਚ 10 ਸਾਲ ਪੂਰੇ ਕਰ ਲਏ ਹਨ।



ਇਸ ਮੌਕੇ ਕਲਾਕਾਰ ਨੇ ਆਪਣੀ ਖੁਸ਼ੀ ਜ਼ਾਹਿਰ ਕਰਦੇ ਹੋਏ ਇੰਸਟਾਗ੍ਰਾਮ ਉੱਪਰ ਲੰਬਾ ਪੋਸਟ ਸਾਂਝਾ ਕੀਤਾ ਹੈ। ਜਿਸ ਉੱਪਰ ਪ੍ਰਸ਼ੰਸਕ ਵੀ ਕਲਾਕਾਰ ਦੀਆਂ ਤਾਰੀਫ਼ਾਂ ਦੇ ਨਾਲ-ਨਾਲ ਵਧਾਈਆਂ ਦੇ ਰਹੇ ਹਨ। ਤੁਸੀ ਵੀ ਵੇਖੋ ਰਣਜੀਤ ਬਾਵਾ ਦੀ ਇਹ ਖਾਸ ਪੋਸਟ...



ਰਣਜੀਤ ਬਾਵਾ ਨੇ ਆਪਣੇ ਸੋਸ਼ਲ ਮੀਡੀਆ ਉੱਪਰ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਅੱਜ 13 ਜੂਨ 2023 ਨੂੰ ਗਾਇਕੀ ਦੇ ਖੇਤਰ ਵਿੱਚ 10 ਸਾਲ ਪੂਰੇ ਹੋਏ, 13 ਜੂਨ 2013 ਨੂੰ ਜੱਟ ਦੀ ਅਕਲ (ਪੰਜਆਬ ਰਿਕਰਾਡਜ) ਨੇ ਰਿਲੀਜ਼ ਕੀਤਾ ਸੀ।



ਜਿਸ ਗੀਤ ਨੇ ਮੈਨੂੰ ਲੋਕਾਂ ਸਾਹਮਣੇ ਬਹੁਤ ਮਾਣ ਸਤਿਕਾਰ ਦਿੱਤਾ , ਇੰਨ੍ਹਾਂ 10 ਸਾਲਾਂ ਵਿੱਚ ਤੁਹਾਡੇ ਲੋਕਾਂ ਵੱਲੋ ਅਥਾਹ ਮਹੁੱਬਤ ਪਿਆਰ, ਆਲੋਚਨਾ , ਹਿੱਟ , ਫਲੋਪ ਸਭ ਕੁਝ ਖਿੜੇ ਮੱਥੇ ਪਰਵਾਨ ਕੀਤਾ🙏🏻ਬਹੁਤ ਸਾਰੇ ਗਾਣੇ ਤੁਸੀ ਸੁਪਰਹਿੱਟ ਕੀਤੇ।



ਨਾਲ ਹੀ ਬਹੁਤ ਐਸੇ ਵੀ ਗੀਤ ਰਹੇ ਜੋ ਤੁਸੀ ਨਹੀ ਵੀ ਪਸੰਦ ਕੀਤੇ 🙏🏻ਪਹਿਲੀ ਐਲਬਮ ਮਿੱਟੀ ਦਾ ਬਾਵਾ ਤੁਸੀ ਬਹੁਤ ਜਿਆਦਾ ਪਸੰਦ ਕੀਤੀ ਨਾਲ ਨਾਲ ਦੁਨੀਆਂ ਭਰ ਵਿੱਚ ਹਰ ਸਟੇਜ ਸ਼ੋਅ ਤੇ ਤੁਸੀ ਲੋਕਾਂ ਮਾਣ ਸਤਿਕਾਰ ਦਿੱਤਾ।



ਸਿਆਣੇ ਕਹਿੰਦੇ ਕਲਾਕਾਰ ਹਮੇਸ਼ਾ ਉਹ ਗਾਵੇ ਜੋ ਹਰ ਵਰਗ ਨੂੰ ਪਸੰਦ ਆਵੇ ਤੇ ਹਰ ਘਰ ਪਰਿਵਾਰ ਵਿੱਚ ਸੁਣਿਆ ਜਾਵੇ ।ਮਿੱਟੀ ਦਾ ਬਾਵਾ 2 ਮੇਰੇ ਦਿਲ ਦੇ ਬਹੁਤ ਕਰੀਬ ਹੈ ਅਤੇ ਬਹੁਤ ਮਿਹਨਤ ਨਾਲ ਨਾਲ ਇੱਕ ਇੱਕ ਗੀਤ ਚੁਣ ਕੇ ਇਸ ਨੂੰ ਤਿਆਰ ਕੀਤਾ ਹੈ।



ਹਰ ਗੀਤਕਾਰ , ਸੰਗੀਤਕਾਰ ਦਾ ਬਹੁਤ ਯੋਗਦਾਨ ਹੈ ਇਸ ਵਿੱਚ , ਮੈਂ ਆਸ ਕਰਦਾ ਇਹ ਵੀ ਮੇਰੀ ਜਿੰਦਗੀ ਦੀ ਇੱਕ ਅਹਿਮ ਐਲਬਮ ਹੋਵੇਗੀ ਤੇ ਪੰਜਾਬੀ ਸੰਗੀਤ ਜਗਤ ਵਿੱਚ ਖਾਸ ਜਗਾਹ ਰੱਖੇਗੀ 🙏🏻ਪਿਆਰ ਬਣਾਈ ਰੱਖਿਉ।



ਪੰਜਾਬ ਪੰਜਾਬੀ ਜ਼ਿੰਦਾਬਾਦ, ਮਿੱਟੀ ਦਾ ਬਾਵਾ... ਮਾਲਕ ਤੰਦਰੁਸਤੀ ਦੇਵੇ ਤੇ ਤੁਹਾਡੇ ਲੋਕਾਂ ਦਾ ਪਿਆਰ ਬਣਾਈ ਰੱਖੇ ਹਾਲੇ ਬਹੁਤ ਮੰਜਿਲਾਂ ਨੂੰ ਫਤਿਹ ਕਰਨਾ 🙏🏻ਸਰਬੱਤ ਦਾ ਭਲਾ...



ਵਰਕਫਰੰਟ ਦੀ ਗੱਲ ਕਰਿਏ ਤਾਂ ਰਣਜੀਤ ਬਾਵਾ ਹਾਲ ਹੀ ਵਿੱਚ ਫਿਲਮ 'ਲੈਂਬਰਗਿੰਨੀ' ਵਿੱਚ ਦਿਖਾਈ ਦਿੱਤੇ। ਜਿਸ ਨੂੰ ਦਰਸ਼ਕਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਮਿਲੀ।