ਅੰਗੂਰਾਂ ਦੀ ਵੇਲ ਨਾ ਸਿਰਫ ਘਰ ਦੀ ਸੁੰਦਰਤਾ ਵਧਾਉਂਦੀ ਹੈ, ਸਗੋਂ ਛਾਂ ਪ੍ਰਦਾਨ ਕਰਦੀ ਹੈ ਅਤੇ ਸਿਹਤ ਲਈ ਲਾਭਦਾਇਕ ਅੰਗੂਰ ਵੀ ਦਿੰਦੀ ਹੈ।

ਇਸਨੂੰ ਘਰ ਵਿੱਚ ਗਮਲੇ ਜਾਂ ਖੁੱਲ੍ਹੀ ਜਗ੍ਹਾ ਵਿੱਚ ਆਸਾਨੀ ਨਾਲ ਲਗਾਇਆ ਜਾ ਸਕਦਾ ਹੈ।

ਸਿਰਫ ਥੋੜੀ ਦੇਖਭਾਲ ਨਾਲ ਇਹ ਵੇਲ ਤੇਜ਼ੀ ਨਾਲ ਵਧਦੀ ਹੈ ਅਤੇ ਗਰਮੀ ਦੇ ਮੌਸਮ ਵਿੱਚ ਤਾਜ਼ੇ ਅੰਗੂਰਾਂ ਦੀ ਫਸਲ ਦਿੰਦੀ ਹੈ। ਆਓ ਜਾਣੀਏ ਘਰ ‘ਚ ਅੰਗੂਰਾਂ ਦੀ ਵੇਲ ਲਗਾਉਣ ਦੇ ਕੁਝ ਮੁੱਖ ਨੁਕਤੇ ...

ਸਹੀ ਜਗ੍ਹਾ ਚੁਣੋ: ਧੁੱਪ ਵਾਲੀ ਥਾਂ ਚੁਣੋ ਕਿਉਂਕਿ ਅੰਗੂਰਾਂ ਨੂੰ ਰੋਜ਼ ਘੱਟੋ-ਘੱਟ 6–7 ਘੰਟੇ ਧੁੱਪ ਚਾਹੀਦੀ ਹੁੰਦੀ ਹੈ।

ਮਿੱਟੀ ਦੀ ਤਿਆਰੀ ਕਰੋ: ਹਲਕੀ ਤੇ ਨਮੀ ਵਾਲੀ, ਪਰ ਜਲ ਨਿਕਾਸ ਵਾਲੀ ਮਿੱਟੀ ਸਭ ਤੋਂ ਵਧੀਆ ਰਹਿੰਦੀ ਹੈ।

ਕੱਟਿੰਗ ਤੋਂ ਸ਼ੁਰੂ ਕਰੋ: ਬੀਜ ਦੀ ਬਜਾਏ ਪੁਰਾਣੀ ਵੇਲ ਦੀ ਕੱਟਿੰਗ ਤੋਂ ਪੌਦਾ ਤਿਆਰ ਕਰਨਾ ਜ਼ਿਆਦਾ ਅਸਾਨ ਹੈ।

ਗਮਲਾ ਜਾਂ ਜਗ੍ਹਾ: ਜੇ ਗਮਲੇ ‘ਚ ਲਗਾ ਰਹੇ ਹੋ ਤਾਂ 15–18 ਇੰਚ ਗਹਿਰਾ ਗਮਲਾ ਚੁਣੋ।

ਸਹਾਰਾ ਦਿਓ: ਵੇਲ ਨੂੰ ਚੜ੍ਹਣ ਲਈ ਬਾਂਸ ਜਾਂ ਤਾਰ ਦਾ ਸਹਾਰਾ ਲਾਜ਼ਮੀ ਦਿਓ।

ਸਮੇਂ-ਸਮੇਂ ‘ਤੇ ਪਾਣੀ ਦਿਓ: ਮਿੱਟੀ ਹਮੇਸ਼ਾਂ ਹਲਕੀ ਨਮੀ ਵਾਲੀ ਰੱਖੋ ਪਰ ਜਲਜਮਾਂ ਨਾ ਹੋਣ ਦਿਓ। ਹਰ 15–20 ਦਿਨ ‘ਚ ਜੈਵਿਕ ਖਾਦ ਜਾਂ ਕੰਪੋਸਟ ਮਿਲਾਓ।

ਛਟਾਈ ਕਰੋ: ਵੇਲ ਦੀ ਸਮੇਂ-ਸਮੇਂ ‘ਤੇ ਛਟਾਈ ਕਰਨਾ ਜਰੂਰੀ ਹੈ ਤਾਂ ਕਿ ਨਵੀਂ ਡਾਲੀਆਂ ਤੇਜ਼ੀ ਨਾਲ ਵਧ ਸਕਣ।

ਕੁਦਰਤੀ ਤਰੀਕਿਆਂ ਨਾਲ ਜਿਵੇਂ ਨੀਮ ਤੇਲ ਛਿੜਕਾਅ ਕਰਕੇ ਪੌਦੇ ਦੀ ਸੁਰੱਖਿਆ ਕਰੋ।

ਪਹਿਲੀ ਵਾਰੀ ਅੰਗੂਰ ਆਉਣ ਵਿੱਚ 1 ਤੋਂ 2 ਸਾਲ ਲੱਗ ਸਕਦੇ ਹਨ, ਪਰ ਇੱਕ ਵਾਰੀ ਵੇਲ ਜਮ ਗਈ ਤਾਂ ਹਰ ਸਾਲ ਫਲ ਦੇਵੇਗੀ।