ਘਰ ਵਿੱਚ ਮੇਥੀ ਉਗਾਉਣੀ ਬਹੁਤ ਅਸਾਨ ਹੈ, ਖਾਸ ਕਰਕੇ ਭਾਰਤ ਵਿੱਚ ਸਰਦੀ ਦੇ ਮੌਸਮ ਵਿੱਚ ਜਦੋਂ ਤਾਪਮਾਨ 10 ਤੋਂ 25 ਡਿਗਰੀ ਸੈਲਸੀਅਸ ਵਿਚਕਾਰ ਰਹਿੰਦਾ ਹੈ, ਅਕਤੂਬਰ-ਨਵੰਬਰ ਵਿੱਚ ਬੀਜ ਪੁੰਗਰਨ ਲਈ ਵਧੀਆ ਸਮਾਂ ਹੈ ਕਿਉਂਕਿ ਇਹ ਠੰਢੇ ਮੌਸਮ ਨੂੰ ਪਸੰਦ ਕਰਦੀ ਹੈ ਅਤੇ ਗਰਮੀ ਵਿੱਚ ਨਹੀਂ ਉੱਗਦੀ।

ਬੀਜ ਚੁਣੋ: ਤਾਜ਼ੇ ਮੇਥੀ ਦੇ ਬੀਜ ਲਓ, ਜੋ ਬਹੁਤ ਹੀ ਆਰਾਮ ਦੇ ਨਾਲ ਘਰ ਵਿੱਚ ਮਿਲ ਹੀ ਜਾਂਦੇ ਹਨ, ਨਹੀਂ ਤਾਂ ਬਾਜ਼ਾਰ ਤੋਂ ਲੈ ਕੇ ਆ ਸਕਦੇ ਹੋ। ਇਸ ਲਈ ਚੰਗੇ ਗੁਣਵੱਤਾ ਵਾਲੇ ਬੀਜ ਚੁਣੋ।

ਬੀਜ ਭਿਓਂ ਕੇ ਰੱਖੋ: ਬੀਜਾਂ ਨੂੰ ਰਾਤ ਭਰ ਪਾਣੀ ਵਿੱਚ ਭਿਓਂ ਕੇ ਰੱਖੋ, ਇਹ ਪੁੰਗਰਨ ਦੀ ਪ੍ਰਕਿਰਿਆ ਨੂੰ ਤੇਜ਼ ਕਰਦਾ ਹੈ।

ਗਮਲਾ ਤਿਆਰ ਕਰੋ: 5-7 ਇੰਚ ਡੂੰਘਾ ਗਮਲਾ ਲਓ, ਪੋਟਿੰਗ ਮਿੱਟੀ, ਕੰਪੋਸਟ ਅਤੇ ਰੇਤ ਦਾ ਮਿਸ਼ਰਣ ਭਰੋ। ਮਿੱਟੀ ਹਲਕੀ ਨਮੀ ਵਾਲੀ ਹੋਵੇ ਤਾਂ ਵਧੀਆ ਉੱਗਦੀ ਹੈ

ਸੂਰਜ ਦੀ ਰੌਸ਼ਨੀ ਦਿਨ ਵਿੱਚ 4-5 ਘੰਟੇ ਲੋੜੀਂਦੀ ਹੈ

5-7 ਦਿਨਾਂ ਵਿੱਚ ਬੀਜ ਪੁੰਗਰ ਕੇ ਨਿਕਲ ਜਾਂਦੇ ਹਨ ਅਤੇ 15-30 ਦਿਨਾਂ ਵਿੱਚ ਹੀ ਤਾਜ਼ੀਆਂ ਪੱਤੇ ਕੱਟਣ ਯੋਗ ਹੋ ਜਾਂਦੀਆਂ ਹਨ।

ਇਹ ਵਿਟਾਮਿਨ ਏ, ਆਇਰਨ ਅਤੇ ਫਾਈਬਰ ਨਾਲ ਭਰਪੂਰ ਹੁੰਦੀ ਹੈ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੈ ਅਤੇ ਘਰ ਨੂੰ ਹਰਾ-ਭਰਾ ਬਣਾਉਂਦੀ ਹੈ।

ਬੀਜਾਂ ਨੂੰ ਬਹੁਤ ਸੰਘਣਾ ਨਾ ਬੀਜੋ, ਹਰ ਬੀਜ ਨੂੰ ਥੋੜੇ-ਥੋੜੇ ਫਾਸਲੇ ਦੇ ਨਾਲ ਬੀਜੋ

ਨਿਯਮਤ ਪਾਣੀ ਦਿਓ ਪਰ ਮਿੱਟੀ ਨੂੰ ਬਹੁਤ ਗੀਲਾ ਨਾ ਕਰੋ

ਤੁਸੀਂ ਘਰ ਵਿੱਚ ਉੱਗੀ ਤਾਜ਼ੀ ਮੇਥੀ ਦੀ ਸਬਜ਼ੀ ਜਾਂ ਫਿਰ ਪਰਾਂਠਿਆਂ ਦੇ ਵਿੱਚ ਭਰ ਕੇ ਖਾ ਸਕਦੇ ਹੋ।

ਇਹ ਪੇਟ ਦੀਆਂ ਸਮੱਸਿਆਵਾਂ ਜਿਵੇਂ ਅਪਚ ਅਤੇ ਕਬਜ਼ ਨੂੰ ਘਟਾਉਂਦੀ ਹੈ।

ਮੇਥੀ ਵਿੱਚ ਮੈਗਨੀਸ਼ੀਅਮ ਅਤੇ ਕੈਲਸ਼ੀਅਮ ਹੁੰਦੇ ਹਨ, ਜੋ ਹੱਡੀਆਂ ਮਜ਼ਬੂਤ ਬਣਾਉਂਦੇ ਹਨ ਅਤੇ ਤਵਚਾ ਨੂੰ ਸਿਹਤਮੰਦ ਰੱਖਦੇ ਹਨ।