ਪਲਾਸਟਿਕ ਦੀ ਬੋਤਲ ‘ਚ ਇਦਾਂ ਕਰੋ ਟਮਾਟਰ ਦੀ ਖੇਤੀ?

ਕਈ ਲੋਕ ਟਮਾਟਰ ਘਰਾਂ ਵਿੱਚ ਲਾਉਂਦੇ ਹਨ

ਟਮਾਟਰ ਨੂੰ ਗਮਲੇ ਜਾਂ ਗ੍ਰੋ ਬੈਗ ਵਿੱਚ ਆਸਾਨੀ ਨਾਲ ਉਗਾਇਆ ਜਾ ਸਕਦਾ ਹੈ



ਅਜਿਹੇ ਵਿੱਚ ਆਓ ਤੁਹਾਨੂੰ ਦੱਸਦੇ ਹਾਂ ਕਿ ਪਲਾਸਟਿਕ ਦੀ ਬੋਤਲ ਵਿੱਚ ਟਮਾਟਰ ਕਿਵੇਂ ਉਗਾ ਸਕਦੇ ਹੋ



ਪਲਾਸਟਿਕ ਦੀ ਬੋਤਲ ਵਿੱਚ ਟਮਾਟਰ ਉਗਾਉਣ ਦੇ ਲਈ ਬੋਤਲ ਨੂੰ Horizontally ਕੱਟੋ, ਜਿਸ ਨਾਲ ਬੋਤਲ ਦਾ ਹੇਠਲਾ ਹਿੱਸਾ ਗਮਲੇ ਦੀ ਤਰ੍ਹਾਂ ਕੰਮ ਕਰੇਗਾ



ਹੁਣ ਬੋਤਲ ਵਿੱਚ ਥੱਲ੍ਹੇ ਵਾਲੇ ਪਾਸੇ ਛੋਟੇ-ਛੋਟੇ ਛੇਦ ਕਰ ਦਿਓ



ਇਸ ਤੋਂ ਬਾਅਦ ਹੁਣ ਟਮਾਟਰ ਦੇ ਬੀਜ ਨੂੰ ਜਾਂ ਕਿਸੇ ਛੋਟੇ ਜਿਹੇ ਪੌਦੇ ਨੂੰ ਮਿੱਟੀ ਵਿੱਚ ਲਾਓ



ਟਮਾਟਰ ਦਾ ਪੌਦਾ ਲਾਉਣ ਤੋਂ ਬਾਅਦ ਉਸ ਨੂੰ ਪਾਣੀ ਦਿਓ, ਜਿਸ ਨਾਲ ਮਿੱਟੀ ਨਮ ਰਹੇ ਸਗੋਂ



ਹੁਣ ਪੌਦੇ ਵਾਲੀ ਬੋਤਲ ਨੂੰ ਕਿਸੇ ਧੁੱਪ ਵਾਲੀ ਥਾਂ ‘ਤੇ ਰੱਖੋ ਕਿਉਂਕਿ ਟਮਾਟਰ ਦੇ ਪੌਦੇ ਨੂੰ ਸਹੀ ਧੁੱਧ ਦੀ ਲੋੜ ਹੁੰਦੀ ਹੈ



ਜਿਵੇਂ-ਜਿਵੇਂ ਪੌਦਾ ਵਧੇ, ਉਸ ਨੂੰ ਰੱਸੀਆਂ ਨਾਲ ਬੰਨ੍ਹ ਦਿਓ ਤਾਂ ਕਿ ਸਹਾਰਾ ਮਿਲ ਸਕੇ