ਟਰੈਕਟਰ ਨੂੰ ਕਿਸਾਨਾਂ ਦਾ ਪੁੱਤ ਕਿਹਾ ਜਾਂਦਾ ਹੈ। ਜਿਹੜਾ ਕੰਮ ਬੰਦਾ ਨਹੀਂ ਕਰ ਸਕਦਾ ਟਰੈਕਟਰ ਮਿੰਟਾਂ 'ਚ ਕਰ ਦਿੰਦਾ ਹੈ। ਹਰ ਕਿਸਾਨ ਕੋਲ ਟਰੈਕਟਰ ਜ਼ਰੂਰ ਮਿਲੇਗਾ ਪਰ ਇਸ ਨੂੰ ਖਰੀਦਣ ਤੋਂ ਪਹਿਲਾਂ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਟਰੈਕਟਰ ਨਾਲ ਵਾਹੀ, ਬਿਜਾਈ ਤੇ ਵਾਢੀ ਤੋਂ ਲੈ ਕੇ ਫ਼ਸਲ ਦੀ ਢੋਹਾ-ਢੁਆਈ ਦਾ ਕੰਮ ਕੀਤਾ ਜਾਂਦਾ ਸਭ ਤੋਂ ਪਹਿਲਾਂ ਬਜਟ ਤੈਅ ਕਰੋ ਕਿਉਂਕਿ ਭਾਰਤੀ ਬਾਜ਼ਾਰ 'ਚ 3 ਲੱਖ ਤੋਂ 15 ਲੱਖ ਰੁਪਏ ਤੱਕ ਦੇ ਟਰੈਕਟਰ ਉਪਲਬਧ ਹਨ। ਜੇ ਤੁਹਾਡੇ ਕੋਲ ਜ਼ਮੀਨ ਘੱਟ ਹੈ ਜਾਂ ਘੱਟ ਮਿਹਨਤ ਦਾ ਕੰਮ ਹੈ, ਤਾਂ ਘੱਟ ਹਾਰਸ ਪਾਵਰ ਵਾਲਾ ਟਰੈਕਟਰ ਖ਼ਰੀਦੋ ਜੇ ਤੁਹਾਨੂੰ ਵਧੇਰੇ ਜ਼ਮੀਨ ਵਾਹੁਣ ਜਾ ਬੀਜਣ ਦਾ ਕੰਮ ਕਰਨਾ ਪੈਂਦਾ ਹੈ ਤਾਂ ਵੱਡੀ ਹਾਰਸ ਪਾਵਰ ਵਾਲਾ ਟਰੈਕਟਰ ਸਹੀ ਰਹੇਗਾ। ਤੁਹਾਨੂੰ ਟਰੈਕਟਰ 2 ਵ੍ਹੀਲ ਡਰਾਈਵ ਜਾਂ 4 ਵ੍ਹੀਲ ਡਰਾਈਵ, ਹਾਈਡ੍ਰੋਸਟੈਟਿਕ ਜਾਂ ਮਕੈਨੀਕਲ ਟਰਾਂਸਮਿਸ਼ਨ ਆਦਿ ਬਾਰੇ ਵੀ ਜਾਣਕਾਰੀ ਹੋਣੀ ਚਾਹੀਦੀ ਹੈ। ਟਰੈਕਟਰ ਇੱਕ ਖੇਤੀਬਾੜੀ ਮਸ਼ੀਨ ਹੈ ਜਿਸ ਨਾਲ ਕਈ ਤਰ੍ਹਾਂ ਦੀਆਂ ਖੇਤੀ ਮਸ਼ੀਨਾਂ ਅਤੇ ਉਪਕਰਨ ਚਲਾਏ ਜਾਂਦੇ ਹਨ। ਕਿਸਾਨ ਹਲ, ਸੀਡਰ, ਬੇਲਰ, ਰੋਟਾਵੇਟਰ, ਕਲਟੀਵੇਟਰ ਆਦਿ ਨੂੰ ਟਰੈਕਟਰ ਨਾਲ ਜੋੜ ਕੇ ਵਰਤਦਾ ਹੈ। ਟਰੈਕਟਰ ਨਾਲ ਕੀਤੇ ਜਾਣ ਵਾਲੇ ਕੰਮਾਂ ਦੀ ਸੂਚੀ ਬਣਾ ਕੇ ਉਸ ਅਨੁਸਾਰ ਹੀ ਟਰੈਕਟਰ ਖ਼ਰੀਦੋ