ਐਸ਼ਵਰਿਆ ਰਾਏ ਬੱਚਨ 49 ਸਾਲ ਦੀ ਉਮਰ ਵਿੱਚ ਵੀ ਸੁੰਦਰਤਾ ਦੇ ਮਾਮਲੇ ਵਿੱਚ ਨੌਜਵਾਨ ਸਿਤਾਰਿਆਂ ਨੂੰ ਸਖ਼ਤ ਟੱਕਰ ਦਿੰਦੀ ਹੈ

ਐਸ਼ਵਰਿਆ ਨੇ ਫਿਲਮ 'ਪੋਨੀਯਿਨ ਸੇਲਵਨ' ਨਾਲ ਵੱਡੇ ਪਰਦੇ 'ਤੇ ਵਾਪਸੀ ਕੀਤੀ ਹੈ, ਜਿਸ 'ਚ ਉਹ ਸ਼ਾਹੀ ਅਵਤਾਰ 'ਚ ਨਜ਼ਰ ਆ ਰਹੀ ਹੈ

ਅਜਿਹੇ 'ਚ ਅਸੀਂ ਤੁਹਾਡੇ ਨਾਲ ਐਸ਼ਵਰਿਆ ਦੀ ਫਿਟਨੈੱਸ ਦਾ ਰਾਜ਼ ਸਾਂਝਾ ਕਰਨ ਜਾ ਰਹੇ ਹਾਂ। ਜਿਸ ਨੂੰ ਅਪਣਾ ਕੇ ਉਹ ਇਸ ਉਮਰ ਵਿੱਚ ਵੀ ਫਿੱਟ ਅਤੇ ਗਲੈਮਰਸ ਨਜ਼ਰ ਆਉਂਦੀ ਹੈ।

ਐਸ਼ਵਰਿਆ ਰਾਏ ਖੁਦ ਨੂੰ ਫਿੱਟ ਰੱਖਣ ਲਈ ਸਖ਼ਤ ਮਿਹਨਤ ਕਰਦੀ ਹੈ

ਅਦਾਕਾਰਾ ਆਪਣੇ ਦਿਨ ਦੀ ਸ਼ੁਰੂਆਤ ਕੋਸੇ ਪਾਣੀ, ਨਿੰਬੂ ਅਤੇ ਸ਼ਹਿਦ ਨਾਲ ਕਰਦੀ ਹੈ।

ਇਸ ਤੋਂ ਇਲਾਵਾ ਫਿੱਟ ਰਹਿਣ ਲਈ ਅਦਾਕਾਰਾ ਜਿਮ ਦੀ ਬਜਾਏ ਯੋਗਾ ਕਰਦੀ ਹੈ। ਇਹੀ ਵਜ੍ਹਾ ਹੈ ਕਿ ਐਸ਼ਵਰਿਆ 49 ਸਾਲ ਦੀ ਉਮਰ ਵਿੱਚ ਵੀ ਕਯਾਮਤ ਢਾਹੁੰਦੀ ਨਜ਼ਰ ਆਉਂਦੀ ਹੈ।

ਦੂਜੇ ਪਾਸੇ ਐਸ਼ਵਰਿਆ ਆਪਣੇ ਨਾਸ਼ਤੇ 'ਚ ਹੈਲਦੀ ਡਾਈਟ ਲੈਂਦੀ ਹੈ। ਨਾਸ਼ਤੇ ਵਿੱਚ ਉਹ ਬਰਾਊਨ ਬਰੈੱਡ ਦੇ ਨਾਲ ਦਲੀਆ ਖਾਣਾ ਪਸੰਦ ਕਰਦੀ ਹੈ। ਜਿਸ ਕਾਰਨ ਉਹ ਦਿਨ ਭਰ ਊਰਜਾਵਾਨ ਰਹਿੰਦੀ ਹੈ

ਐਸ਼ਵਰਿਆ ਲੰਚ 'ਚ ਬਹੁਤ ਹੀ ਸਾਦਾ ਭੋਜਨ ਖਾਂਦੀ ਹੈ। ਜਿਸ ਵਿੱਚ ਉਬਲੀਆਂ ਸਬਜ਼ੀਆਂ, ਦਾਲ, ਰੋਟੀ ਅਤੇ ਸਲਾਦ ਸ਼ਾਮਿਲ ਹਨ।

ਡਿਨਰ ਦੀ ਗੱਲ ਕਰੀਏ ਤਾਂ ਐਸ਼ਵਰਿਆ ਰਾਤ ਨੂੰ ਹਲਕਾ ਖਾਣਾ ਪਸੰਦ ਕਰਦੀ ਹੈ। ਜਿਸ ਵਿੱਚ ਸਲਾਦ, ਗ੍ਰਿਲਡ ਫਿਸ਼ ਅਤੇ ਬ੍ਰਾਊਨ ਰਾਈਸ ਸ਼ਾਮਲ ਹਨ। ਇਸ ਤੋਂ ਇਲਾਵਾ ਉਹ ਉਬਲੀਆਂ ਸਬਜ਼ੀਆਂ ਅਤੇ ਅਨਾਜ ਵੀ ਖਾਂਦੀ ਹੈ।

ਅਦਾਕਾਰਾ ਫਾਸਟ ਫੂਡ, ਡੀਪ ਫਰਾਈਡ ਫੂਡ ਅਤੇ ਜੰਕ ਫੂਡ ਤੋਂ ਪਰਹੇਜ਼ ਕਰਦੀ ਹੈ। ਅਜਿਹਾ ਭੋਜਨ ਖਾਣ ਨਾਲ ਸਰੀਰ ਵਿੱਚ ਚਰਬੀ ਵਧਦੀ ਹੈ ਤੇ ਪਾਚਨ ਤੰਤਰ ਵੀ ਪ੍ਰਭਾਵਿਤ ਹੁੰਦਾ ਹੈ। ਇਹ ਭੋਜਨ ਤੁਹਾਡੀ ਸੁੰਦਰਤਾ ਨੂੰ ਵੀ ਪ੍ਰਭਾਵਿਤ ਕਰਦੇ ਹਨ।