ਐਸ਼ਵਰਿਆ ਰਾਏ ਨੇ ਪਹਿਲੀ ਵਾਰ ਮਾਡਲਿੰਗ ਰਾਹੀਂ ਗਲੈਮਰ ਦੀ ਦੁਨੀਆ 'ਚ ਐਂਟਰੀ ਕੀਤੀ ਸੀ। ਉਸਨੇ ਸਾਲ 1994 ਵਿੱਚ ਮਿਸ ਵਰਲਡ ਦਾ ਖਿਤਾਬ ਜਿੱਤਿਆ ਸੀ। ਇਸ ਤੋਂ ਬਾਅਦ ਐਸ਼ਵਰਿਆ ਰਾਏ ਨੇ ਸਾਲ 1997 'ਚ ਫਿਲਮ 'ਇਰੁਵਰ' ਨਾਲ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ। ਐਸ਼ਵਰਿਆ ਰਾਏ ਨੇ ਬਾਲੀਵੁੱਡ ਦੀਆਂ ਕਈ ਸੁਪਰਹਿੱਟ ਫਿਲਮਾਂ 'ਚ ਕੰਮ ਕੀਤਾ ਹੈ। ਇੰਨੇ ਸਾਲਾਂ ਤੱਕ ਮਿਹਨਤ ਕਰਕੇ ਐਸ਼ਵਰਿਆ ਰਾਏ ਨੇ ਕਰੋੜਾਂ ਦੀ ਦੌਲਤ ਬਣਾਈ ਹੈ। ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਰਾਏ ਦੀ ਨੈੱਟਵਰਥ ਆਪਣੇ ਪਤੀ ਅਭਿਸ਼ੇਕ ਬੱਚਨ ਤੋਂ ਕਈ ਗੁਣਾ ਜ਼ਿਆਦਾ ਹੈ। ਅੱਜ ਐਸ਼ਵਰਿਆ ਰਾਏ ਆਪਣਾ 50ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ 'ਤੇ ਅਸੀਂ ਤੁਹਾਨੂੰ ਐਸ਼ਵਰਿਆ ਰਾਏ ਬੱਚਨ ਦੀ ਨੈੱਟ ਵਰਥ ਅਤੇ ਕਮਾਈ ਬਾਰੇ ਦੱਸਦੇ ਹਾਂ। ਰਿਪੋਰਟ ਮੁਤਾਬਕ ਐਸ਼ਵਰਿਆ ਰਾਏ ਦੀ ਕੁੱਲ ਜਾਇਦਾਦ ਲਗਭਗ 100 ਮਿਲੀਅਨ ਡਾਲਰ ਯਾਨੀ 828 ਕਰੋੜ ਰੁਪਏ ਹੈ। ਬਾਲੀਵੁੱਡ ਅਤੇ ਸਾਊਥ ਫਿਲਮਾਂ ਦੇ ਨਾਲ-ਨਾਲ ਐਸ਼ਵਰਿਆ ਰਾਏ ਬ੍ਰਾਂਡ ਐਂਡੋਰਸਮੈਂਟਸ ਵੀ ਕਰਦੀ ਹੈ, ਜਿਸ ਨਾਲ ਮੋਟੀ ਕਮਾਈ ਹੁੰਦੀ ਹੈ। ਐਸ਼ਵਰਿਆ ਰਾਏ ਬੱਚਨ ਕਈ ਵੱਡੇ ਬ੍ਰਾਂਡਾਂ ਦੇ ਸੁੰਦਰਤਾ ਉਤਪਾਦਾਂ ਯਾਨਿ ਬਿਊਟੀ ਪ੍ਰੋਡਕਟ ਦਾ ਸਮਰਥਨ ਕਰਦੀ ਹੈ ਜਿਸ ਨਾਲ ਉਸ ਨੂੰ ਕਰੋੜਾਂ ਰੁਪਏ ਦੀ ਕਮਾਈ ਹੁੰਦੀ ਹੈ। ਐਸ਼ਵਰਿਆ ਰਾਏ ਭਾਵੇਂ ਘੱਟ ਫਿਲਮਾਂ ਕਰਦੀ ਹੈ ਪਰ ਉਹ ਇਕ ਫਿਲਮ ਲਈ 10 ਤੋਂ 12 ਕਰੋੜ ਰੁਪਏ ਲੈਂਦੀ ਹੈ। ਉਹ ਸਿਰਫ਼ ਬ੍ਰਾਂਡ ਐਡੋਰਸਮੈਂਟਾਂ ਤੋਂ ਇੱਕ ਸਾਲ ਵਿੱਚ 80 ਤੋਂ 90 ਕਰੋੜ ਰੁਪਏ ਕਮਾ ਲੈਂਦੀ ਹੈ। ਐਸ਼ਵਰਿਆ ਰਾਏ ਬੱਚਨ ਕਿਸੇ ਵੀ ਬ੍ਰਾਂਡ ਦੇ ਐਂਡੋਰਸਮੈਂਟ ਸ਼ੂਟ ਲਈ ਰੋਜ਼ਾਨਾ 6 ਤੋਂ 7 ਕਰੋੜ ਰੁਪਏ ਚਾਰਜ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਐਸ਼ਵਰਿਆ ਰਾਏ ਬੱਚਨ ਕਈ ਅੰਤਰਰਾਸ਼ਟਰੀ ਬ੍ਰਾਂਡਸ ਦਾ ਚਿਹਰਾ ਹੈ।