ਬਾਲੀਵੁੱਡ ਦੇ ਹੀਮੈਨ ਧਰਮਿੰਦਰ ਨੇ ਇੰਡਸਟਰੀ 'ਚ ਕਾਫੀ ਨਾਂ ਕਮਾਇਆ ਹੈ। ਉਮਰ ਦੇ ਇਸ ਪੜਾਅ 'ਤੇ ਵੀ ਉਨ੍ਹਾਂ ਨੇ ਹਿੱਟ ਫਿਲਮਾਂ ਦਿੱਤੀਆਂ ਹਨ। ਪਰ ਇੰਡਸਟਰੀ 'ਚ ਆਪਣੇ ਸ਼ਾਨਦਾਰ ਕੰਮ ਦੇ ਨਾਲ-ਨਾਲ ਉਹ ਆਪਣੇ ਗੁੱਸੇ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੇ ਸੀ। 1981 ਵਿੱਚ ਰਿਲੀਜ਼ ਹੋਈ ਆਪਣੀ ਇੱਕ ਫਿਲਮ ਦੌਰਾਨ ਉਨ੍ਹਾਂ ਨੇ ਨਿਰਦੇਸ਼ਕ ਨੂੰ ਥੱਪੜ ਵੀ ਮਾਰਿਆ ਸੀ। ਬਾਅਦ 'ਚ ਸੈੱਟ 'ਤੇ ਮੌਜੂਦ ਸਾਰਿਆਂ ਨੇ ਕਿਸੇ ਤਰ੍ਹਾਂ ਸਥਿਤੀ ਨੂੰ ਸੰਭਾਲਿਆ। ਜਾਣੋ ਕੌਣ ਸੀ ਉਹ ਮਸ਼ਹੂਰ ਨਿਰਦੇਸ਼ਕ। ਧਰਮਿੰਦਰ ਆਪਣੀ ਪਤਨੀ ਹੇਮਾ ਮਾਲਿਨੀ ਨੂੰ ਲੈ ਕੇ ਕਾਫੀ ਪੋਜ਼ੈਸਿਵ ਰਹੇ ਹਨ। ਵਿਆਹ ਤੋਂ ਪਹਿਲਾਂ ਉਹ ਕੋਸ਼ਿਸ਼ ਕਰਦੇ ਸੀ ਕਿ ਕਿਸੇ ਨਾ ਕਿਸੇ ਤਰ੍ਹਾਂ ਫਿਲਮ 'ਚ ਆਪਣੀ ਡਰੀਮ ਗਰਲ ਨਾਲ ਰੋਮਾਂਸ ਕਰਨ ਦਾ ਮੌਕਾ ਮਿਲ ਜਾਵੇ। ਸਾਲ 1981 ਵਿੱਚ ਵੀ ਇੱਕ ਫਿਲਮ ਰਿਲੀਜ਼ ਹੋਈ ਸੀ ਜਿਸਦਾ ਨਾਮ ਸੀ 'ਕ੍ਰੋਧੀ'। ਹੇਮਾ ਮਾਲਿਨੀ ਨੂੰ ਇਸ ਫਿਲਮ ਵਿੱਚ ਧਰਮਿੰਦਰ ਦੇ ਨਾਲ ਕਾਸਟ ਕੀਤਾ ਗਿਆ ਸੀ। ਪਰ ਇਸ ਫਿਲਮ ਦੇ ਸੈੱਟ 'ਤੇ ਇੰਡਸਟਰੀ ਦੇ ਇਕ ਮਸ਼ਹੂਰ ਨਿਰਦੇਸ਼ਕ ਨੇ ਹੇਮਾ ਮਾਲਿਨੀ ਤੋਂ ਅਜਿਹੀ ਮੰਗ ਕੀਤੀ ਕਿ ਧਰਮਿੰਦਰ ਭੜਕ ਗਏ। ਧਰਮਿੰਦਰ ਆਪਣਾ ਆਪਾ ਖੋਹ ਬੈਠੇ ਅਤੇ ਗੁੱਸੇ ;ਚ ਆ ਕੇ ਫਿਲਮ ਡਾਇਰੈਕਟਰ ਨੂੰ ਜ਼ੋਰਦਾਰ ਚਾਂਟਾ ਮਾਰ ਦਿੱਤਾ। ਇਹ ਸਾਲ 1981 ਵਿੱਚ ਰਿਲੀਜ਼ ਹੋਈ ਫਿਲਮ ਕ੍ਰੋਧੀ ਬਾਰੇ ਹੈ ਜਿਸ ਵਿੱਚ ਸੁਭਾਸ਼ ਘਈ ਨੇ ਪਹਿਲੀ ਵਾਰ ਹੇਮਾ ਮਾਲਿਨੀ ਨੂੰ ਕਾਸਟ ਕੀਤਾ ਸੀ। ਉਸ ਨੇ ਇੱਕ ਸੀਨ ਵਿੱਚ ਹੇਮਾ ਨੂੰ ਸਵਿਮਸੂਟ ਪਹਿਨਣ ਲਈ ਕਿਹਾ ਪਰ ਹੇਮਾ ਇਸ ਲਈ ਤਿਆਰ ਨਹੀਂ ਸੀ। ਸੁਭਾਸ਼ ਘਈ ਨੇ ਹੇਮਾ ਨੂੰ ਇਸ ਬਾਰੇ ਕਈ ਵਾਰ ਬੇਨਤੀ ਕੀਤੀ ਪਰ ਉਹ ਨਹੀਂ ਮੰਨੀ, ਬਾਅਦ ਵਿਚ ਉਸ ਨੇ ਸੀਨ ਲਈ ਸਵਿਮ ਸੂਟ ਵੀ ਪਹਿਨ ਲਿਆ। ਧਰਮਿੰਦਰ ਨੂੰ ਜਿਵੇਂ ਹੀ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਸੈੱਟ 'ਤੇ ਪਹੁੰਚਦੇ ਹੀ ਸੁਭਾਸ਼ ਘਈ ਨੂੰ ਥੱਪੜ ਮਾਰ ਦਿੱਤਾ। ਉਸ ਸਮੇਂ ਸੈੱਟ 'ਤੇ ਮੌਜੂਦ ਲੋਕਾਂ ਨੇ ਬਾਅਦ 'ਚ ਉਨ੍ਹਾਂ ਦੇ ਗੁੱਸੇ ਨੂੰ ਸ਼ਾਂਤ ਕੀਤਾ।