ਟੇਲਰ ਸਵਿਫਟ ਉਹ ਨਾਮ ਹੈ ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਟੇਲਰ ਸਵਿਫਟ ਦੀ ਭਾਰਤ ਸਣੇ ਪੂਰੀ ਦੁਨੀਆ 'ਚ ਜ਼ਬਰਦਸਤ ਫੈਨ ਫਾਲੋਇੰਗ ਹੈ। ਟੇਲਰ ਸਵਿਫਟ ਅਮਰੀਕਨ ਪੌਪ ਗਾਇਕਾ ਹੈ, ਜਿਸ ਦੀ ਭਾਰਤ ;ਚ ਵਿੱਚ ਵੀ ਜ਼ਬਰਦਸਤ ਫੈਨ ਫਾਲੋੋਇੰਗ ਹੈ। ਟੇਲਰ ਹਾਲ ਹੀ 'ਚ ਦਿਲਜੀਤ ਦੋਸਾਂਝ ਕਰਕੇ ਕਾਫੀ ਸੁਰਖੀਆਂ 'ਚ ਰਹੀ ਸੀ। ਟੇਲਰ ਸਵਿਫਟ ਦੀਆਂ ਦਿਲਜੀਤ ਨਾਲ ਡੇਟਿੰਗ ਦੀਆ ਅਫਵਾਹਾਂ ਸਨ। ਇਨ੍ਹਾਂ ਖਬਰਾਂ 'ਚ ਕਿੰਨੀ ਸੱਚਾਈ ਹੈ ਇਹ ਤਾਂ ਨਹੀਂ ਕਿਹਾ ਜਾ ਸਕਦਾ, ਪਰ ਹੁਣ ਟੇਲਰ ਸਵਿਫਟ ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ। ਰਿਪੋਰਟ ਦੇ ਅਨੁਸਾਰ ਗਾਇਕਾ ਟੇਲਰ ਸਵਿਫਟ ਹੁਣ ਅਧਿਕਾਰਤ ਤੌਰ 'ਤੇ ਅਰਬਪਤੀ ਬਣ ਗਈ ਹੈ। ਦੱਸ ਦਈਏ ਕਿ ਗਾਇਕਾ ਮਹਿਜ਼ 33 ਸਾਲ ਦੀ ਉਮਰ 'ਚ 1.1 ਅਰਬ ਡਾਲਰ (ਅਮਰੀਕੀ) ਦੀ ਮਾਲਕਣ ਬਣ ਗਈ ਹੈ। ਫੋਰਬਸ ਮੈਗਜ਼ੀਨ ਦੀ ਰਿਪੋਰਟ ਦੇ ਮੁਤਾਬਕ 33 ਸਾਲਾ ਪੌਪ ਕੁਈਨ ਇਸ ਦੇ ਨਾਲ ਹੀ ਪਹਿਲੀ ਗਾਇਕਾ ਤੇ ਸੰਗੀਤਕਾਰ ਬਣ ਗਈ ਹੈ, ਜੋ ਅਰਬਪਤੀ ਹੈ।