ਜੇਕਰ ਭਾਰਤ ਦੀ ਵਿਸ਼ਵ ਸੁੰਦਰਤਾ ਦੀ ਗੱਲ ਕਰੀਏ ਤਾਂ ਐਸ਼ਵਰਿਆ ਰਾਏ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ

ਐਸ਼ਵਰਿਆ ਦੀ ਖੂਬਸੂਰਤੀ ਦੇ ਦੁਨੀਆ ਭਰ ਦੇ ਲੋਕ ਦੀਵਾਨੇ ਸਨ ਅਤੇ ਹੁਣ ਵੀ ਹਨ

ਐਸ਼ਵਰਿਆ ਰਾਏ ਨੇ ਕਦੇ ਫਿਲਮੀ ਦੁਨੀਆ 'ਚ ਆਉਣ ਦਾ ਸੁਪਨਾ ਵੀ ਨਹੀਂ ਦੇਖਿਆ ਸੀ

ਪੜ੍ਹਾਈ 'ਚ ਹੁਸ਼ਿਆਰ ਐਸ਼ਵਰਿਆ ਆਰਕੀਟੈਕਟ ਬਣਨਾ ਚਾਹੁੰਦੀ ਸੀ

ਆਪਣੀ ਪੜ੍ਹਾਈ ਦੌਰਾਨ ਉਸ ਨੂੰ ਮਾਡਲਿੰਗ ਦੀ ਦੁਨੀਆ ਪਸੰਦ ਆਈ ਅਤੇ ਉਹ ਇਸ ਦਿਸ਼ਾ ਵੱਲ ਮੁੜ ਗਈ

1991 ਵਿੱਚ ਐਸ਼ਵਰਿਆ ਨੇ ਇੰਟਰਨੈਸ਼ਨਲ ਸੁਪਰਮਾਡਲ ਮੁਕਾਬਲਾ ਜਿੱਤਿਆ

1993 'ਚ ਉਹ ਆਮਿਰ ਖਾਨ ਦੇ ਨਾਲ ਐਡ 'ਚ ਨਜ਼ਰ ਆਈ ਤੇ ਉਹ ਚਰਚਾ ਦਾ ਵਿਸ਼ਾ ਬਣ ਗਈ

1994 'ਚ ਉਹ ਮਿਸ ਇੰਡੀਆ ਮੁਕਾਬਲੇ 'ਚ ਦੂਜੀ ਰਨਰ-ਅੱਪ ਰਹੀ

ਅਤੇ ਉਸੇ ਸਾਲ ਉਸ ਨੂੰ ਵਿਸ਼ਵ ਸੁੰਦਰੀ ਦਾ ਤਾਜ ਪਹਿਨਾਇਆ ਗਿਆ

ਉਸਨੇ ਬੌਬੀ ਦਿਓਲ ਦੇ ਨਾਲ 'ਔਰ ਪਿਆਰ ਹੋ ਗਿਆ' ਨਾਲ ਬਾਲੀਵੁੱਡ ਵਿੱਚ ਡੈਬਿਊ ਕੀਤਾ ਸੀ