ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਤੇ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਆਪਣੀ ਧੀ ਆਰਾਧਿਆ ਬੱਚਨ ਨਾਲ ਕਾਫੀ ਅਟੈਚਡ ਹੈ।



ਉਹ ਜਿੱਥੇ ਵੀ ਜਾਂਦੀ ਹੈ, ਆਰਾਧਿਆ ਨੂੰ ਨਾਲ ਲੈ ਜਾਂਦੀ ਹੈ।



ਇਹੀ ਕਾਰਨ ਹੈ ਕਿ ਆਰਾਧਿਆ ਦੀ ਪੜ੍ਹਾਈ ਲਈ ਕਾਫੀ ਸੋਚ-ਵਿਚਾਰ ਤੋਂ ਬਾਅਦ ਉਸ ਨੇ ਅੰਬਾਨੀ ਦੇ ਸਕੂਲ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਨੂੰ ਚੁਣਿਆ।



ਇਹ ਸਕੂਲ ਅੰਬਾਨੀ ਪਰਿਵਾਰ ਦਾ ਸਕੂਲ ਹੈ, ਜਿਸ ਵਿਚ ਬਾਲੀਵੁੱਡ ਦੇ ਸਾਰੇ ਸਿਤਾਰਿਆਂ ਦੇ ਬੱਚੇ ਪੜ੍ਹਦੇ ਹਨ।



ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਦੇ ਤਿੰਨੋਂ ਬੱਚੇ (ਆਰੀਅਨ ਖਾਨ, ਸੁਹਾਨਾ ਖਾਨ ਅਤੇ ਅਬਰਾਮ) ਇਸ ਸਕੂਲ ਵਿੱਚ ਪੜ੍ਹੇ ਹਨ। ਅਬਰਾਮ ਅਜੇ ਵੀ ਇਸ ਸਕੂਲ ਵਿੱਚ ਹੈ।



ਅਨੰਨਿਆ ਪਾਂਡੇ, ਜਾਹਨਵੀ ਕਪੂਰ ਅਤੇ ਖੁਸ਼ੀ ਕਪੂਰ ਨੇ ਵੀ ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਤੋਂ ਪੜ੍ਹਾਈ ਕੀਤੀ ਹੈ। ਆਰਾਧਿਆ ਬੱਚਨ ਵੀ ਇਸ ਸਕੂਲ ਦੀ ਵਿਦਿਆਰਥਣ ਹੈ।



ਮੀਡੀਆ ਰਿਪੋਰਟਾਂ ਮੁਤਾਬਕ ਧੀਰੂਭਾਈ ਅੰਬਾਨੀ ਸਕੂਲ ਦੇਸ਼ ਦੇ ਸਭ ਤੋਂ ਮਹਿੰਗੇ ਸਕੂਲਾਂ ਵਿੱਚ ਗਿਣਿਆ ਜਾਂਦਾ ਹੈ।



ਇਹ ਸਕੂਲ 7 ਮੰਜ਼ਿਲਾਂ ਦੀ ਇਮਾਰਤ ਵਿੱਚ ਬਣਿਆ ਹੈ ਅਤੇ ਇੱਥੇ ਐਲਕੇਜੀ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਸਿੱਖਿਆ ਦਿੱਤੀ ਜਾਂਦੀ ਹੈ।



ਧੀਰੂਭਾਈ ਅੰਬਾਨੀ ਇੰਟਰਨੈਸ਼ਨਲ ਸਕੂਲ ਵਿੱਚ 11ਵੀਂ ਅਤੇ 12ਵੀਂ ਜਮਾਤ ਦੀ ਸਾਲਾਨਾ ਫੀਸ 9.65 ਲੱਖ ਰੁਪਏ ਹੈ। ਯਾਨਿ ਕਿ ਸਕੂਲ 'ਚ ਬੱਚਿਆਂ ਦੀ ਇੱਕ ਮਹੀਨੇ ਦੀ ਫੀਸ 75 ਹਜ਼ਾਰ ਰੁਪਏ ਮਹੀਨਾ ਹੈ।



8ਵੀਂ ਤੋਂ 10ਵੀਂ ਜਮਾਤ (ICSE ਬੋਰਡ) ਦੀ ਫੀਸ 1 ਲੱਖ 85 ਹਜ਼ਾਰ ਰੁਪਏ ਤੱਕ ਹੈ। ਜਦੋਂ ਕਿ 8ਵੀਂ ਤੋਂ 10ਵੀਂ ਜਮਾਤ (IGCSE ਬੋਰਡ) ਦੀ ਫੀਸ 4 ਲੱਖ 48 ਹਜ਼ਾਰ ਰੁਪਏ ਦੇ ਵਿਚਕਾਰ ਹੈ। ਇੱਕ ਮਹੀਨੇ ਦੀ ਫੀਸ 37 ਹਜ਼ਾਰ 333 ਰੁਪਏ ਬਣਦੀ ਹੈ।