ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਸ਼ੈਰੀ ਵਾਈਲਡ ਨਾਂ ਦੀ ਲੇਖਿਕਾ ਨੇ ਦਾਅਵਾ ਕੀਤਾ ਹੈ ਕਿ ਏਲੀਅਨਜ਼ ਖੁਦ ਉਸ ਨੂੰ ਚੁੱਕ ਕੇ ਆਪਣੇ ਜਹਾਜ਼ ‘ਚ ਲੈ ਗਏ ਫਿਰ ਉਨ੍ਹਾਂ ਨੇ ਉਸ ਦੇ ਗਰਭ ਤੋਂ ਅੰਡੇ (eggs from the womb) ਵੀ ਚੋਰੀ ਕਰ ਲਏ। ਉਸ ਨੂੰ ਇਹ ਜਾਣਨ ਵਿਚ 20 ਸਾਲ ਲੱਗ ਗਏ ਕਿ ਅਸਲ ਵਿਚ ਉਸ ਨਾਲ ਕੀ ਹੋਇਆ? ਸ਼ੈਰੀ ਵਾਈਲਡ ਦਾ ਕਹਿਣਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਏਲੀਅਨਾਂ ਨਾਲ ਸੰਚਾਰ ਕਰਨ ਵਿੱਚ ਬਿਤਾਇਆ ਉਨ੍ਹਾਂ ਨੇ ਪਹਿਲੀ ਵਾਰ ਸਾਲ 2015 ‘ਚ ਇਹ ਗੱਲ ਕਹੀ ਸੀ ਉਸ ਨੇ ਦੱਸਿਆ ਕਿ ਉਸ ਦੀ ਕਾਰ ਸੜਕ ਦੇ ਵਿਚਕਾਰ ਰੁਕ ਗਈ। ਇਸ ਤੋਂ ਬਾਅਦ ਦੋ ਘੰਟੇ ਤੱਕ ਉਸ ਨੂੰ ਯਾਦ ਨਹੀਂ ਕਿ ਕੀ ਹੋਇਆ। ਉਸ ਨੇ 20 ਸਾਲ ਇਹ ਖੋਜਣ ਵਿਚ ਬਿਤਾਏ ਕਿ ਉਨ੍ਹਾਂ ਦੋ ਘੰਟਿਆਂ ਵਿਚ ਉਸ ਨਾਲ ਕੀ ਵਾਪਰਿਆ ਆਖ਼ਰਕਾਰ, ਇਕ ਹਿਪਨੋਟਿਸਟ ਦੀ ਮਦਦ ਨਾਲ ਉਸ ਨੂੰ ਪਤਾ ਲੱਗਾ ਕਿ ਉਸ ਨੂੰ ਏਲੀਅਨਾਂ ਦੁਆਰਾ ਦੂਰ ਲਿਜਾਇਆ ਗਿਆ ਸੀ