Instagram User 'Rates' Of Women Tourists: ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ।



ਇਸ ਵੀਡੀਓ ਦੇ ਵਾਇਰਲ ਹੁੰਦੇ ਹੀ ਸੋਸ਼ਲ ਮੀਡੀਆ ਉੱਪਰ ਤਹਿਲਕਾ ਮੱਚ ਗਿਆ ਹੈ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ, ਜਿਸ ਕਾਰਨ ਯੂਜ਼ਰਸ ਨੂੰ ਗੁੱਸਾ ਆ ਰਿਹਾ ਹੈ। ਤੁਸੀ ਵੀ ਵੇਖੋ...



ਦਰਅਸਲ, @guru__brand0000 ਨਾਂਅ ਦੇ ਇੰਸਟਾਗ੍ਰਾਮ ਯੂਜ਼ਰ ਨੇ ਅਜਿਹੀਆਂ ਰੀਲਾਂ ਬਣਾਈਆਂ ਹਨ। ਜੋ ਕਿ ਭਾਰਤੀਆਂ ਨੂੰ ਸ਼ਰਮਸਾਰ ਕਰ ਰਹੀ ਹੈ।



ਉਨ੍ਹਾਂ ਵੱਲੋਂ ਬਣਾਈਆਂ ਰੀਲਾਂ ਜਿਸ ਵਿਚ ਉਹ ਸੈਲਾਨੀਆਂ ਨੂੰ ਪ੍ਰੇਸ਼ਾਨ ਕਰਦੇ ਨਜ਼ਰ ਆ ਰਹੇ ਹਨ। ਕੁਝ ਵੀਡੀਓਜ਼ ਮਹਿਲਾ ਸੈਲਾਨੀਆਂ ਪ੍ਰਤੀ ਕਾਫੀ ਇਤਰਾਜ਼ਯੋਗ ਹਨ।



ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਗੁਰੂ ਨਾਂਅ ਦਾ ਯੂਜ਼ਰ ਚਾਰ ਮਹਿਲਾਵਾ ਸੈਲਾਨੀਆਂ ਕੋਲ ਜਾਂਦਾ ਹੈ ਅਤੇ ਉਨ੍ਹਾਂ ਦਾ ਅਪਮਾਨ ਕਰਦੇ ਹੋਏ ਉਨ੍ਹਾਂ ਦੀ 'ਰੇਟ ਲਿਸਟ' ਬਣਾਉਂਦਾ ਹੈ।



ਉਹ ਕਹਿੰਦਾ ਹੈ, ਗਾਈਜ਼, ਤੁਹਾਨੂੰ ਇਹ ਔਰਤਾਂ 150 ਰੁਪਏ ਵਿੱਚ ਮਿਲ ਜਾਣਗੀਆਂ। ਇੱਕ-ਇੱਕ ਕਰਕੇ ਔਰਤਾਂ ਵੱਲ ਇਸ਼ਾਰਾ ਕਰਦੇ ਹੋਏ ਉਹ ਕਹਿੰਦਾ ਹੈ,



ਇਹ 150 ਰੁਪਏ ਵਿੱਚ, ਇਹ 200 ਰੁਪਏ ਵਿੱਚ, ਇਹ ਇੱਕ 500 ਰੁਪਏ ਵਿੱਚ ਅਤੇ ਇਹ 300 ਰੁਪਏ ਵਿੱਚ ਮਿਲ ਜਾਣਗੀਆਂ।



ਵੀਡੀਓ ਤੋਂ ਸਪੱਸ਼ਟ ਹੈ ਕਿ ਔਰਤਾਂ ਨੂੰ ਪਤਾ ਨਹੀਂ ਸੀ ਕਿ ਗੁਰੂ ਕੀ ਕਹਿ ਰਿਹਾ ਹੈ ਅਤੇ ਉਹ ਗੁਰੂ ਨਾਂਅ ਦੇ ਯੂਜ਼ਰ ਦੇ ਕੈਮਰੇ ਵਿੱਚ ਦੇਖ ਰਹੀਆਂ ਸਨ।



ਇੱਕ ਹੋਰ ਵੀਡੀਓ ਵਿੱਚ ਗੁਰੂ ਨਾਂ ਦਾ ਯੂਜ਼ਰ ਇੱਕ ਟੂਰਿਸਟ ਜੋੜੇ ਨੂੰ ਤੰਗ ਕਰਦਾ ਨਜ਼ਰ ਆ ਰਿਹਾ ਹੈ। ਆਦਮੀ ਅਤੇ ਔਰਤ ਵੱਲ ਇਸ਼ਾਰਾ ਕਰਦੇ ਹੋਏ, ਉਹ ਕਹਿੰਦਾ ਹੈ,



ਗਾਈਜ਼, ਇਹ ਮੇਰੀ ਪਤਨੀ ਹੈ ਫਿਰ ਆਦਮੀ ਕੋਲ ਜਾਂਦਾ ਹੈ ਅਤੇ ਕਹਿੰਦਾ ਹੈ, ਇਹ ਮੇਰਾ ਸਾਲਾ ਹੈ। ਤੁਹਾਨੂੰ ਮੇਰਾ ਸਾਲਾ ਕਿਵੇਂ ਲੱਗ ਰਿਹਾ ਹੈ?



ਗੁਰੂ ਦੇ ਇੰਸਟਾਗ੍ਰਾਮ ਪ੍ਰੋਫਾਈਲ 'ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਉਹ ਪਿਛਲੇ ਕੁਝ ਸਮੇਂ ਤੋਂ ਜੈਪੁਰ 'ਚ ਸੈਲਾਨੀਆਂ ਨੂੰ ਪਰੇਸ਼ਾਨ ਕਰਕੇ ਇੰਸਟਾਗ੍ਰਾਮ ਰੀਲਜ਼ ਬਣਾ ਰਿਹਾ ਹੈ।



ਉਹ ਅਕਸਰ ਆਪਣਾ ਕੈਮਰਾ ਉਨ੍ਹਾਂ ਵੱਲ ਕਰਕੇ ਇਸ਼ਾਰਾ ਕਰਦਾ ਰਹਿੰਦਾ ਹੈ ਅਤੇ ਉਨ੍ਹਾਂ ਨਾਲ ਵੀਡੀਓ ਬਣਾਉਂਦਾ ਹੈ। ਇਸ ਤੋਂ ਇਲਾਵਾ ਉਸ ਨੇ ਕੁਝ ਰੀਲਾਂ ਵੀ ਪੋਸਟ ਕੀਤੀਆਂ ਹਨ, ਜਿਨ੍ਹਾਂ 'ਚ ਉਹ ਬਾਈਕ ਸਟੰਟ ਕਰਦੇ ਨਜ਼ਰ ਆ ਰਿਹਾ ਹੈ।



Thanks for Reading. UP NEXT

ਚਲਦੀ ਕਾਰ ਅੰਦਰ ਬਜ਼ੁਰਗ ਨੇ ਹੱਦਾਂ ਕੀਤੀਆਂ ਪਾਰ, ਔਰਤ ਨਾਲ ਹੋਇਆ ਇੰਟੀਮੇਟ, ਮੱਚਿਆ ਬਵਾਲ

View next story