ਅਜੇ ਦੇਵਗਨ ਦੇ ਨਾਲ ਫਿਲਮ 'ਫੂਲ ਔਰ ਕਾਂਟੇ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਮਾਧੂ ਸ਼ਾਹ ਇਕ ਵਾਰ ਫਿਰ ਵੱਡੇ ਪਰਦੇ 'ਤੇ ਵਾਪਸੀ ਕਰ ਰਹੀ ਹੈ। 12 ਸਾਲਾਂ ਬਾਅਦ ਅਦਾਕਾਰਾ ਆਪਣੀ ਸ਼ਾਨਦਾਰ ਅਦਾਕਾਰੀ ਦਾ ਜਲਵਾ ਦਿਖਾਉਂਦੀ ਨਜ਼ਰ ਆਵੇਗੀ।

ਆਪਣੀ ਖੂਬਸੂਰਤੀ ਅਤੇ ਅਦਾਕਾਰੀ ਨਾਲ ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੀ ਅਦਾਕਾਰਾ ਮਧੂ ਸ਼ਾਹ 12 ਸਾਲ ਤੱਕ ਫਿਲਮਾਂ ਤੋਂ ਦੂਰ ਰਹੀ ਪਰ ਹੁਣ ਉਹ ਵਾਪਸੀ ਲਈ ਤਿਆਰ ਹੈ।

ਮਧੂ ਦੀ ਆਉਣ ਵਾਲੀ ਫਿਲਮ 'ਆਓ' ਦਾ ਟੀਜ਼ਰ ਵੀ ਰਿਲੀਜ਼ ਹੋ ਗਿਆ ਹੈ। ਟੀਜ਼ਰ 'ਚ ਇਕ ਵਾਰ ਫਿਰ ਮਧੂ ਆਪਣੀ ਦਮਦਾਰ ਐਕਟਿੰਗ ਦਾ ਹੁਨਰ ਦਿਖਾਉਂਦੀ ਨਜ਼ਰ ਆ ਰਹੀ ਹੈ।

ਇਨ੍ਹਾਂ 12 ਸਾਲਾਂ ਦੌਰਾਨ ਮਧੂ ਨੇ ਬਿਨਾਂ ਸ਼ੱਕ ਹਿੰਦੀ ਫਿਲਮਾਂ ਤੋਂ ਦੂਰੀ ਬਣਾ ਲਈ ਸੀ ਪਰ ਉਹ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਜੁੜੀ ਰਹੀ ਅਤੇ ਇਸ ਦੌਰਾਨ ਉਹ ਸਾਊਥ ਦੀਆਂ ਫਿਲਮਾਂ ਵੀ ਕਰਦੀ ਰਹੀ।

ਮਧੂ ਦਾ ਜਨਮ 26 ਮਾਰਚ 1972 ਨੂੰ ਚੇਨਈ ਵਿੱਚ ਹੋਇਆ ਸੀ। ਉਸਦਾ ਪੂਰਾ ਨਾਮ ਮਧੂਬਾਲਾ ਰਘੂਨਾਥ ਹੈ। ਮਧੂ ਨੇ ਬਾਲੀਵੁੱਡ 'ਚ ਆਪਣੇ ਕਰੀਅਰ ਦੀ ਸ਼ੁਰੂਆਤ ਅਜੇ ਦੇਵਗਨ ਦੇ ਨਾਲ ਫਿਲਮ 'ਫੂਲ ਔਰ ਕਾਂਟੇ' ਨਾਲ ਕੀਤੀ ਸੀ।

1992 ਦੀ ਫਿਲਮ ਰੋਜ਼ਾ ਨੇ ਮਧੂ ਨੂੰ ਚੋਟੀ ਦੀਆਂ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ। ਇਸ ਫਿਲਮ ਵਿੱਚ ਮਧੂ ਦੀ ਸਾਦਗੀ ਨੇ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਲਿਆ ਸੀ। ਇਹ ਫਿਲਮ ਵੀ ਬਲਾਕ ਬਸਟਰ ਰਹੀ ਸੀ।

1992 ਦੀ ਫਿਲਮ ਰੋਜ਼ਾ ਨੇ ਮਧੂ ਨੂੰ ਚੋਟੀ ਦੀਆਂ ਅਭਿਨੇਤਰੀਆਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਸੀ। ਇਸ ਫਿਲਮ ਵਿੱਚ ਮਧੂ ਦੀ ਸਾਦਗੀ ਨੇ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਲਿਆ ਸੀ। ਇਹ ਫਿਲਮ ਵੀ ਬਲਾਕ ਬਸਟਰ ਰਹੀ ਸੀ।