ਸੁਪਰਸਟਾਰ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਇਕ ਤੋਂ ਬਾਅਦ ਇਕ ਨਵੇਂ ਮੀਲ ਪੱਥਰ ਹਾਸਲ ਕਰ ਰਹੀ ਹੈ।



ਅਜਿਹੇ 'ਚ ਹੁਣ ਸ਼ਾਹਰੁਖ ਖਾਨ ਦੀ ਫਿਲਮ 1000 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ।



ਸ਼ਾਹਰੁਖ ਦੀ ਫਿਲਮ ਨੇ ਦੇਸ਼ 'ਚ 623 ਕਰੋੜ ਰੁਪਏ ਦੀ ਕਮਾਈ ਕੀਤੀ ਹੈ, ਜਦਕਿ ਵਿਦੇਸ਼ 'ਚ ਫਿਲਮ ਨੇ 377 ਕਰੋੜ ਰੁਪਏ ਕਮਾਏ ਹਨ।



ਅਜਿਹੇ 'ਚ ਫਿਲਮ ਦਾ ਵਰਲਡਵਾਈਡ ਕਲੈਕਸ਼ਨ (Pathaan Worldwide Collection) 1000 ਕਰੋੜ ਹੋ ਗਿਆ ਹੈ।



ਬਾਕਸ ਆਫਿਸ ਵਰਲਡਵਾਈਡ ਦੇ ਟਵੀਟ ਦੇ ਮੁਤਾਬਕ, 27ਵੇਂ ਦਿਨ 'ਚ ਫਿਲਮ ਪਠਾਨ ਨੇ ਧਮਾਕੇਦਾਰ ਪ੍ਰਦਰਸ਼ਨ ਨਾਲ 1000 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।



ਦੱਸ ਦੇਈਏ ਕਿ ਇਸ ਹਫਤੇ ਕਾਰਤਿਕ ਆਰੀਅਨ ਦੀ ਫਿਲਮ 'ਸ਼ਹਿਜ਼ਾਦਾ' ਰਿਲੀਜ਼ ਹੋਈ ਹੈ। ਇਸ ਦੇ ਨਾਲ ਹੀ ਮਾਰਵਲ ਦੀ 'ਐਂਟ-ਮੈਨ ਐਂਡ ਦ ਵਾਸਪ: ਕੁਆਂਟੁਮੇਨੀਆ' ਵੀ ਰਿਲੀਜ਼ ਕੀਤੀ ਗਈ।



ਇਸ ਦੇ ਬਾਵਜੂਦ 'ਪਠਾਨ' ਦੇ ਕਲੈਕਸ਼ਨ 'ਤੇ ਕੋਈ ਅਸਰ ਨਹੀਂ ਦੇਖਿਆ ਗਿਆ।



ਖਾਸ ਗੱਲ ਇਹ ਹੈ ਕਿ ਸ਼ਾਹਰੁਖ ਦੀ ਫਿਲਮ ਨੇ ਬਿਨਾਂ ਚੀਨੀ ਬਾਕਸ ਆਫਿਸ ਕਲੈਕਸ਼ਨ ਦੇ 1000 ਕਰੋੜ ਦੀ ਕਮਾਈ ਕਰ ਲਈ ਹੈ।



ਇਸ ਦੇ ਨਾਲ ਹੀ ਸ਼ਾਹਰੁਖ ਦੀ ਇਹ ਫਿਲਮ ਭਾਰਤ ਦੀ 5ਵੀਂ ਅਜਿਹੀ ਫਿਲਮ ਬਣ ਗਈ ਹੈ ਜਿਸ ਨੇ 1000 ਕਰੋੜ ਦਾ ਅੰਕੜਾ ਪਾਰ ਕੀਤਾ ਹੈ।



ਇਸ ਤੋਂ ਪਹਿਲਾਂ ਆਮਿਰ ਖਾਨ ਦੀ 'ਦੰਗਲ' ਨੇ ਇਸ ਲਿਸਟ 'ਚ ਆਪਣਾ ਨਾਂ ਦਰਜ ਕਰਵਾਇਆ ਸੀ। ਫਿਲਮ ਦੰਗਲ ਨੇ 1968.03 ਕਰੋੜ ਦੀ ਕਮਾਈ ਕੀਤੀ ਸੀ।