ਸ਼ਾਹਰੁਖ ਖਾਨ ਜਿੰਨੇ ਸਫਲ ਹਨ, ਉਨ੍ਹਾਂ ਹੀ ਉਹ ਨਿਮਰ ਸੁਭਾਅ ਦੇ ਇਨਸਾਨ ਹਨ। ਉਨ੍ਹਾਂ ਦੇ ਨਿਮਰ ਸੁਭਾਅ ਦਾ ਪੂਰਾ ਬਾਲੀਵੁੱਡ ਕਾਇਲ ਹੈ।



ਬਾਲੀਵੁੱਡ ਇੰਡਸਟਰੀ 'ਚ ਕੋਈ ਛੋਟਾ ਕਲਾਕਾਰ ਹੋਵੇ ਜਾਂ ਵੱਡਾ, ਹਰ ਕੋਈ ਸ਼ਾਹਰੁਖ ਦੇ ਨਿਮਾਣੇ ਸੁਭਾਅ ਦੀ ਤਾਰੀਫਾਂ ਕਰਦਾ ਹੈ।



ਇੱਕ ਵੀਡੀਓ ਇੰਨੀਂ ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਚਰਚਾ 'ਚ ਹੈ, ਜਿਸ ਵਿਚ ਕਈ ਬਾਲੀਵੁੱਡ ਕਲਾਕਾਰ ਸ਼ਾਹਰੁਖ ਬਾਰੇ ਬੋਲ ਰਹੇ ਹਨ।



ਹਰ ਕਿਸੇ ਨੇ ਇੱਕੋ ਗੱਲ ਕਹੀ ਕਿ, ਜਦੋਂ ਵੀ ਕੋਈ ਸ਼ਾਹਰੁਖ ਖਾਨ ਦੇ ਘਰ ਜਾਂਦਾ ਹੈ ਤਾਂ ਉਹ ਉਨ੍ਹਾਂ ਦੀ ਖੂਬ ਖਾਤਿਰਦਾਰੀ ਤਾਂ ਕਰਦੇ ਹੀ ਹਨ,



ਪਰ ਨਾਲ ਹੀ ਜਦੋਂ ਮਹਿਮਾਨ ਉਨ੍ਹਾਂ ਦੇ ਘਰੋਂ ਰੁਖਸਤ ਹੁੰਦਾ ਹੈ ਤਾਂ ਉਹ ਖੁਦ ਮਹਿਮਾਨ ਨੂੰ ਹੇਠਾਂ ਤੱਕ ਛੱਡਣ ਜਾਂਦੇ ਹਨ



ਫਿਰ ਉਸ ਦੀ ਕਾਰ ਦਾ ਦਰਵਾਜ਼ਾ ਖੁਦ ਖੋਲ ਕੇ ਉਸ ਨੂੰ ਅੰਦਰ ਬਿਠਾਉਂਦੇ ਹਨ। ਇਸ ਤੋਂ ਬਾਅਦ ਜਦੋਂ ਤੱਕ ਮਹਿਮਾਨ ਦੀ ਕਾਰ ਉੱਥੋਂ ਚਲੀ ਨਹੀਂ ਜਾਂਦੀ ਉਹ ਉੱਥੇ ਹੀ ਖੜੇ ਰਹਿੰਦੇ ਹਨ।



ਇਹੀ ਨਹੀਂ ਜੇ ਘਰ ਆਈ ਮਹਿਮਾਨ ਕੋਈ ਔਰਤ ਹੈ ਤਾਂ ਸ਼ਾਹਰੁਖ ਉਸ ਨੂੰ ਡਬਲ ਰਿਸਪੈਕਟ ਦਿੰਦੇ ਹਨ। ਸ਼ਾਇਦ ਇਹੀ ਰਾਜ਼ ਹੈ ਸ਼ਾਹਰੁਖ ਦੀ ਜ਼ਬਰਦਸਤ ਕਾਮਯਾਬੀ ਦਾ।



ਕਾਬਿਲੇਗ਼ੌਰ ਹੈ ਕਿ ਸ਼ਾਹਰੁਖ ਖਾਨ ਇੰਨੀਂ ਦਿਨੀਂ ਕਾਫੀ ਜ਼ਿਆਦਾ ਸੁਰਖੀਆਂ 'ਚ ਬਣੇ ਹੋਏ ਹਨ।



25 ਜਨਵਰੀ ਨੂੰ ਸ਼ਾਹਰੁਖ ਦੀ ਫਿਲਮ 'ਪਠਾਨ' ਰਿਲੀਜ਼ ਹੋਈ ਸੀ। ਇਹ ਫਿਲਮ ਨੂੰ ਰਿਲੀਜ਼ ਹੋਇਆਂ 26 ਦਿਨ ਹੋ ਚੁੱਕੇ ਹਨ ਤੇ ਇਹ ਫਿਲਮ ਹਾਲੇ ਵੀ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ।



ਕਿਹਾ ਜਾਂਦਾ ਹੈ ਕਿ ਇਹ ਫਿਲਮ ਪੂਰੀ ਦੁਨੀਆ ਚ ਜਲਦ ਹੀ 1000 ਕਰੋੜ ਦਾ ਅੰਕੜਾ ਪਾਰ ਕਰ ਲਵੇਗੀ। ਇਸ ਫਿਲਮ ;ਚ ਸ਼ਾਹਰੁਖ ਖਾਨ ਦੇ ਨਾਲ ਦੀਪਿਕਾ ਪਾਦੂਕੋਣ ਤੇ ਜੌਨ ਅਬਰਾਹਮ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਏ ਸੀ।