ਦਿਲਜੀਤ ਦੋਸਾਂਝ ਜਲਦ ਹੀ ਹਾਲੀਵੁੱਡ ਪ੍ਰੋਜੈਕਟ ਕਰ ਸਕਦੇ ਹਨ।



ਖਬਰਾਂ ਆ ਰਹੀਆਂ ਹਨ ਕਿ ਦਿਲਜੀਤ ਦੋਸਾਂਝ ਜਲਦ ਹੀ ਅਮਰੀਕਨ ਸਿੰਗਰ ਤੇ ਰੈਪਰ ਫੈਰੇਲ ਵਿਲੀਅਮਜ਼ ਤੇ ਕੌਮਾਂਤਰੀ ਫੈਸ਼ਨ ਬਰਾਂਡ ਲੁਈ ਵਿਟੌਨ ਦੇ ਨਾਲ ਕੋਲੈਬ ਕਰ ਸਕਦੇ ਹਨ।



ਜੇ ਇਹ ਖਬਰਾਂ ਸੱਚ ਹਨ ਤਾਂ ਦਿਲਜੀਤ ਦੇ ਲਈ ਇਹ ਕਾਫੀ ਵੱਡਾ ਮੌਕਾ ਹੋਵੇਗਾ।



ਖਬਰ ਮੁਤਾਬਕ ਲੁਈ ਵਿਟੌਨ ਨੇ ਜਦੋਂ ਸਿੰਗਰ ਫੈਰੇਲ ਵਿਲੀਅਮਜ਼ ਨੂੰ ਆਪਣੀ ਕੰਪਨੀ ਦਾ ਕ੍ਰਿਏਟਿਵ ਡਾਇਰੈਕਟਰ ਬਣਾਉਣ ਦਾ ਐਲਾਨ ਕੀਤਾ



ਤਾਂ ਦਿਲਜੀਤ ਨੇ ਇਹ ਪੋਸਟ ਨੂੰ ਆਪਣੇ ਇੰਸਟਾਗ੍ਰਾਮ ਦੀ ਸਟੋਰੀ 'ਤੇ ਸ਼ੇਅਰ ਕੀਤਾ।



ਇਸ ਤੋਂ ਬਾਅਦ ਫੈਨਜ਼ ਵਿੱਚ ਇਹ ਚਰਚਾ ਸ਼ੁਰੂ ਹੋ ਗਈ ਕਿ ਕੀ ਦਿਲਜੀਤ ਤੇ ਲੁਈ ਵਿਟੌਨ ਕੋਲੈਬ ਕਰਨ ਜਾ ਰਹੇ ਹਨ?



ਚਰਚਾਵਾਂ ਤੇਜ਼ ਹੋਣ ਤੋਂ ਬਾਅਦ ਹੀ ਦਿਲਜੀਤ ਨੇ ਤੁਰੰਤ ਹੀ ਇਸ ਪੋਸਟ ਨੂੰ ਡਿਲੀਟ ਵੀ ਕਰ ਦਿੱਤਾ ਸੀ।



ਕਾਬਿਲੇਗ਼ੌਰ ਹੈ ਕਿ ਦਿਲਜੀਤ ਦੋਸਾਂਝ ਇੰਨੀਂ ਦਿਨੀਂ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ 'ਚ ਬਿਜ਼ੀ ਹਨ।



ਉਹ ਸੰਗਰੂਰ 'ਚ ਫਿਲਮ ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੌਰਾਨ ਦਿਲਜੀਤ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ।



ਹਰ ਦਿਨ ਦਿਲਜੀਤ ਦੀਆਂ ਚਮਕੀਲਾ ਦੇ ਸੈੱਟ ਤੋਂ ਨਵੀਆਂ ਤਸਵੀਰਾਂ ਤੇ ਵੀਡੀਓਜ਼ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਦਿਲਜੀਤ ਦਾ ਚਮਕੀਲਾ ਲੁੱਕ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ ।