ਬਾਲੀਵੁੱਡ ਅਦਾਕਾਰਾ ਰੇਖਾ ਇੰਡਸਟਰੀ ਦੀਆਂ ਸਦਾਬਹਾਰ ਅਭਿਨੇਤਰੀਆ 'ਚੋਂ ਇੱਕ ਹੈ। ਉਹ ਆਪਣੀ ਜ਼ਬਰਦਸਤ ਐਕਟਿੰਗ ਤੇ ਖੂਬਸੂਰਤੀ ਲਈ ਜਾਣੀ ਜਾਂਦੀ ਹੈ।



ਅਸੀਂ ਤੁਹਾਡੇ ਲਈ ਰੇਖਾ ਦੀਆਂ ਅਜਿਹੀ ਖੂਬਸੂਰਤ ਤਸਵੀਰਾਂ ਲੈਕੇ ਆਏ ਹਾਂ, ਜਿਨ੍ਹਾਂ ਨੂੰ ਦੇਖ ਤੁਸੀਂ ਵੀ ਕਹੋਗੇ ਕਿ ਰੇਖਾ ਵਰਗਾ ਹੁਸਨ ਬਾਲੀਵੁੱਡ 'ਚ ਕਿਸੇ ਕੋਲ ਨਹੀਂ



ਰੇਖਾ ਆਪਣੇ ਫਿਲਮੀ ਕਰੀਅਰ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਵੀ ਸੁਰਖੀਆਂ ਵਿੱਚ ਰਹੀ। ਸਿਨੇਮਾ ਜਗਤ ਦੀ ਸਦਾਬਹਾਰ ਅਦਾਕਾਰਾ ਅੱਜ ਕਿਸੀ ਪਹਿਚਾਣ ਦੀ ਮੋਹਤਾਜ ਨਹੀਂ ਹੈ



ਰੇਖਾ ਨੇ ਇੱਕ ਤੋਂ ਵੱਧ ਕੇ ਇੱਕ ਸੁਪਰਹਿੱਟ ਫਿਲਮਾਂ ਦਿੱਤੀਆਂ ਹਨ



ਰੇਖਾ ਨੇ ਅਮਿਤਾਭ ਬੱਚਨ ਨਾਲ ਕਈ ਫਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਦਾ ਜ਼ਿਆਦਾਤਰ ਨਾਂ ਅਮਿਤਾਭ ਬੱਚਨ ਨਾਲ ਜੁੜਿਆ।



ਇਸ ਕਾਰਨ ਅਮਿਤਾਭ ਬੱਚਨ ਅਤੇ ਜਯਾ ਬੱਚਨ ਵਿਚਕਾਰ ਸਮੱਸਿਆਵਾਂ ਪੈਦਾ ਹੋ ਗਈਆਂ। ਰੇਖਾ ਦੀ ਜ਼ਿੰਦਗੀ 'ਚ ਇਹ ਵੱਡਾ ਵਿਵਾਦ ਰਿਹਾ ਹੈ।



ਰੇਖਾ ਨੇ ਫਿਲਮ 'ਖਿਲਾੜੀਓ ਕਾ ਖਿਲਾੜੀ' 'ਚ ਆਪਣੇ ਛੋਟੇ ਅਕਸ਼ੈ ਕੁਮਾਰ ਨਾਲ ਇੰਟੀਮੇਟ ਸੀਨ ਦਿੱਤੇ ਸਨ। ਉਸ ਨੇ ਇਕ ਗੀਤ ਦੌਰਾਨ ਅਕਸ਼ੈ ਕੁਮਾਰ ਨਾਲ ਕਾਫੀ ਬੋਲਡ ਸੀਨ ਦਿੱਤੇ ਸਨ



ਇਸ ਨੂੰ ਲੈ ਕੇ ਕਾਫੀ ਆਲੋਚਨਾ ਹੋਈ ਸੀ। ਇੱਥੋਂ ਤੱਕ ਕਿ ਅਕਸ਼ੈ ਕੁਮਾਰ ਅਤੇ ਰੇਖਾ ਦੇ ਅਫੇਅਰ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ। ਰੇਖਾ ਦਾ ਵਿਆਹ ਕਾਰੋਬਾਰੀ ਮੁਕੇਸ਼ ਨਾਲ ਹੋਇਆ ਸੀ।



ਹਾਲਾਂਕਿ, ਉਨ੍ਹਾਂ ਦੇ ਵਿਆਹ ਵਿੱਚ ਮੁਸ਼ਕਿਲਾਂ ਆਈਆਂ। ਕੁਝ ਦਿਨਾਂ ਬਾਅਦ ਰੇਖਾ ਅਤੇ ਮੁਕੇਸ਼ ਦੇ ਵਿਆਹ ਵਿੱਚ ਦੂਰੀ ਆ ਗਈ।



ਆਖਿਰਕਾਰ ਮੁਕੇਸ਼ ਨੇ ਖੁਦਕੁਸ਼ੀ ਕਰ ਲਈ। ਦੱਸਿਆ ਜਾਂਦਾ ਹੈ ਕਿ ਮੁਕੇਸ਼ ਨੇ ਰੇਖਾ ਦੇ ਦੁਪੱਟੇ ਨਾਲ ਫਾਹਾ ਲੈ ਲਿਆ।