ਪੰਜਾਬੀ ਅਦਾਕਾਰਾ ਸਿੰਮੀ ਚਾਹਲ ਇੰਨੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਸਿੰਮੀ ਚਾਹਲ ਤਕਰੀਬਨ 2 ਸਾਲਾਂ ਬਾਅਦ ਫਿਲਮਾਂ 'ਚ ਵਾਪਸੀ ਕਰਨ ਜਾ ਰਹੀ ਹੈ।



ਉਹ ਜਲਦ ਹੀ ਫਿਲਮ 'ਗੋਲਕ ਬੁਗਨੀ ਬੈਂਕ ਤੇ ਬਟੂਆ 2' 'ਚ ਨਜ਼ਰ ਆਵੇਗੀ। ਇਸ ਦੇ ਨਾਲ ਨਾਲ ਉਹ ਗੁਰਪ੍ਰੀਤ ਘੁੱਗੀ ਦੇ ਨਾਲ ਫਿਲਮ 'ਮਸਤਾਨੇ' 'ਚ ਵੀ ਐਕਟਿੰਗ ਕਰਦੀ ਨਜ਼ਰ ਆਉਣ ਵਾਲੀ ਹੈ।



ਹੁਣ ਸਿੰਮੀ ਚਾਹਲ ਨੇ ਆਪਣੇ ਫੈਨਜ਼ ਨੂੰ ਇੱਕ ਹੋਰ ਸਰਪ੍ਰਾਈਜ਼ ਦਿੱਤਾ ਹੈ। ਉਸ ਨੇ ਆਪਣੀ ਨਵੀਂ ਫਿਲਮ 'ਜੀ ਵੇ ਸੋਹਣਿਆ ਜੀ' ਦਾ ਐਲਾਨ ਕਰ ਦਿੱਤਾ ਹੈ।



ਅਦਾਕਾਰਾ ਨੇ ਇਸ ਫਿਲਮ ਦਾ ਮੋਸ਼ਨ ਪੋਸਟਰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ।



ਪੋਸਟਰ ਸ਼ੇਅਰ ਕਰਦਿਆਂ ਅਦਾਕਾਰਾ ਨੇ ਕੈਪਸ਼ਨ 'ਚ ਲਿੱਖਿਆ, 'ਇੱਕ ਰਾਹੀ ਨੂੰ ਮੰਜ਼ਲ ਲਈ ਦੋ ਕਦਮਾਂ ਦੀ ਦੂਰੀ ਹੈ।



ਕਲੀ ਜੋਟਾ ਦੀ ਸ਼ਾਨਦਾਰ ਕਾਮਯਾਬੀ ਤੋਂ ਬਾਅਦ ਇੱਕ ਹੋਰ ਫਿਲਮ ਤੁਹਾਡੇ ਲਈ ਲੈਕੇ ਆਏ ਹਾਂ 'ਜੀ ਵੇ ਸੋਹਣਿਆ ਜੀ।'



ਫਿਲਮ ਦੀ ਰਿਲੀਜ਼ ਡੇਟ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਮ 6 ਅਕਤੂਬਰ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ ।



ਕਾਬਿਲੇਗ਼ੌਰ ਹੈ ਕਿ ਸਿੰਮੀ ਚਾਹਲ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਹੈ। ਉਸ ਨੂੰ ਆਪਣੇ ਬਬਲੀ ਅੰਦਾਜ਼ ਤੇ ਕਿਊਨੈਸ ਲਈ ਜਾਣਿਆ ਜਾਂਦਾ ਹੈ।



ਆਪਣੇ ਫਿਲਮ ਕਰੀਅਰ 'ਚ ਉਸ ਨੇ ਇੰਡਸਟਰੀ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਉਸ ਨੂੰ ਸਭ ਤੋਂ ਜ਼ਿਆਦਾ 'ਬੰਬੂਕਾਟ' ਤੇ 'ਚੱਲ ਮੇਰਾ ਪੁੱਤ' ਲਈ ਜਾਣਿਆ ਜਾਂਦਾ ਹੈ।



ਇਨ੍ਹਾਂ ਫਿਲਮਾਂ 'ਚ ਉਸ ਦੇ ਕਿਰਦਾਰ ਨੂੰ ਕਾਫੀ ਪਿਆਰ ਮਿੱਲਿਆ ਸੀ । ਹੁਣ ਸਿੰਮੀ ਤਕਰੀਬਨ 2 ਸਾਲਾਂ ਬਾਅਦ ਮੁੜ ਇੰਡਸਟਰੀ 'ਚ ਵਾਪਸੀ ਕਰਨ ਜਾ ਰਹੀ ਹੈ।