ਦੀਪ ਸਿੱਧੂ ਦੀ ਬੀਤੇ ਦਿਨ ਯਾਨਿ 15 ਫਰਵਰੀ ਨੂੰ ਪਹਿਲੀ ਬਰਸੀ ਸੀ। ਇਸ ਮੌਕੇ ਕੌਮੀ ਸ਼ਹੀਦ ਦੀਪ ਨੂੰ ਯਾਦ ਕਰ ਪੂਰਾ ਪੰਜਾਬ ਭਾਵੁਕ ਹੋ ਰਿਹਾ ਸੀ। ਇਸ ਮੌਕੇ ਹਰ ਕੋਈ ਦੀਪ ਨੂੰ ਸ਼ਰਧਾਂਜਲੀ ਦਿੰਦਾ ਹੋਇਆ ਨਜ਼ਰ ਆਇਆ, ਪਰ ਪੰਜਾਬੀ ਕਲਾਕਾਰਾਂ ਨੇ ਸ਼ਾਇਦ ਦੀਪ ਸਿੱਧੂ ਨੂੰ ਭੁਲਾ ਦਿੱਤਾ ਹੈ। ਇੱਕ-ਦੋ ਕਲਾਕਾਰਾਂ ਨੂੰ ਛੱਡ ਹੋਰ ਕਿਸੇ ਵੀ ਕਲਾਕਾਰ ਨੇ ਦੀਪ ਲਈ ਸੋਸ਼ਲ ਮੀਡੀਆ 'ਤੇ ਇੱਕ ਗੱਲ ਨਹੀਂ ਆਖੀ। ਦੱਸ ਦਈਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਪੰਜਾਬੀ ਗਾਇਕਾ ਜੈਨੀ ਜੌਹਲ ਤੇ ਉਸ ਦੀ ਪ੍ਰੇਮਿਕਾ ਰੀਨਾ ਰਾਏ ਨੂੰ ਛੱਡ ਹੋਰ ਕਿਸੇ ਕਲਾਕਾਰ ਨੇ ਦੀਪ ਨੂੰ ਸ਼ਰਧਾਂਜਲੀ ਦੇਣਾ ਜ਼ਰੂਰੀ ਨਹੀਂ ਸਮਝਿਆ। ਜੈਨੀ ਜੌਹਲ ਨੇ ਦੀਪ ਸਿੱਧੂ ਨੂੰ ਉਸ ਦੀ ਬਰਸੀ ਮੌਕੇ ਯਾਦ ਕੀਤਾ। ਜੈਨੀ ਨੇ ਦੀਪ ਦੀ ਫੋਟੋ ਸ਼ੇਅਰ ਕਰਦਿਆਂ ਲਿੱਖਿਆ, 'ਸੂਰਮੇ ਮਰਦੇ ਨਹੀਂ, ਅਮਰ ਹੋ ਜਾਂਦੇ ਨੇ।' ਇਸ ਦੇ ਨਾਲ ਹੀ ਬਲਕੌਰ ਸਿੱਧੂ ਵੀ ਦੀਪ ਸਿੱਧੂ ਦੀ ਪਹਿਲੀ ਬਰਸੀ ਮੌਕੇ ਅਰਦਾਸ 'ਚ ਸ਼ਾਮਲ ਹੋਏ। ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਸ ਤੋਂ ਇਲਾਵਾ ਦੀਪ ਦੀ ਪ੍ਰੇਮਿਕਾ ਰੀਨਾ ਰਾਏ ਨੇ ਉਸ ਦੇ ਲਈ ਸਪੈਸ਼ਲ ਪੋਸਟ ਸ਼ੇਅਰ ਦੀਪ ਨੂੰ ਯਾਦ ਕੀਤਾ। ਕਾਬਿਲੇਗ਼ੌਰ ਹੈ ਕਿ ਪੰਜਾਬੀ ਕਲਾਕਾਰ ਅਕਸਰ ਹੀ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਐਕਟਿਵ ਰਹਿੰਦੇ ਹਨ। ਦੀਪ ਸਿੱਧੂ ਦੇ ਫੈਨਜ਼ ਪਾਲੀਵੁੱਡ ਇੰਡਸਟਰੀ ਦੇ ਦਿੱਗਜ ਕਲਾਕਾਰਾਂ ਤੋਂ ਉਮੀਦ ਕਰ ਰਹੇ ਸੀ ਕਿ ਉਹ ਦੀਪ ਨੂੰ ਸ਼ਰਧਾਂਜਲੀ ਦੇਣਗੇ ਜਾਂ ਫਿਰ ਸੋਸ਼ਲ ਮੀਡੀਆ 'ਤੇ ਉਸ ਦੇ ਲਈ ਕੋਈ ਪੋਸਟ ਹੀ ਪਾ ਦੇਣਗੇ, ਪਰ ਕਿਸੇ ਨੇ ਵੀ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ।