14 ਫਰਵਰੀ ਨੂੰ ਵੈਲੇਨਟਾਈਨ ਡੇਅ ਸੀ। ਇਸ ਮੌਕੇ ਜੈਜ਼ੀ ਬੀ ਦੀ ਪਤਨੀ ਹਰਦੀਪ ਕੌਰ ਨੇ ਉਨ੍ਹਾਂ ਨੂੰ ਰੋਮਾਂਟਿਕ ਅੰਦਾਜ਼ ਚ ਵੈਲੇਨਟਾਈਨ ਦੀ ਵਧਾਈ ਦਿੱਤੀ। ਦੱਸ ਦਈਏ ਕਿ ਇਹ ਤਸਵੀਰਾਂ ਜੈਜ਼ੀ ਬੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਇਹ ਜੋੜਾ ਬੇਹੱਦ ਖੂਬਸੂਰਤ ਲੱਗ ਰਿਹਾ ਹੈ। ਦੱਸ ਦਈਏ ਕਿ ਜੈਜ਼ੀ ਬੀ ਆਪਣੀ ਪਰਸਨਲ ਲਾਈਫ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਨਾ ਪਸੰਦ ਨਹੀਂ ਕਰਦੇ। ਇਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ ਕਿ ਜੈਜ਼ੀ ਬੀ ਨੇ ਕਦੇ ਆਪਣੇ ਪਰਿਵਾਰ ਨਾਲ ਤਸਵੀਰ ਸਾਂਝੀ ਕੀਤੀ ਹੋਵੇ। ਇਸੇ ਤਰ੍ਹਾਂ ਗਾਇਕ ਦੀ ਪਤਨੀ ਵੀ ਲਾਈਮਲਾਈਟ ਤੋਂ ਦੂਰ ਰਹਿਣਾ ਪਸੰਦ ਕਰਦੀ ਹੈ। ਉਨ੍ਹਾਂ ਨੇ ਆਪਣਾ ਇੰਸਟਾਗ੍ਰਾਮ ਅਕਾਊਂਟ ਵੀ ਪ੍ਰਾਇਵੇਟ ਰੱਖਿਆ ਹੋਇਆ ਹੈ। ਕਾਬਿਲੇਗ਼ੌਰ ਹੈ ਕਿ ਪੰਜਾਬੀ ਗਾਇਕ ਜੈਜ਼ੀ ਬੀ ਤੇ ਹਰਦੀਪ ਕੌਰ ਸਾਲ 2001 ‘ਚ ਵਿਆਹ ਦੇ ਪਵਿੱਤਰ ਬੰਧਨ ‘ਚ ਬੱਝ ਗਏ ਸਨ । ਦੋਵੇਂ ਜਣੇ ਇੱਕ ਪੁੱਤਰ ਤੇ ਧੀ ਦੇ ਮਾਪੇ ਹਨ। ਦੋਵਾਂ ਦੇ ਵਿਆਹ ਨੂੰ ਜਲਦ ਹੀ 23 ਸਾਲ ਪੂਰੇ ਹੋਣ ਵਾਲੇ ਹਨ।