'ਪਠਾਨ' ਨੇ ਬਾਲੀਵੁੱਡ ਨੂੰ 2023 ਚ ਧਮਾਕੇਦਾਰ ਸ਼ੁਰੂਆਤ ਦਿੱਤੀ ਹੈ ਅਤੇ ਹੁਣ ਸਾਰੀਆਂ ਨਜ਼ਰਾਂ ਇਸ 'ਤੇ ਟਿਕੀਆਂ ਹਨ ਕਿ ਕਾਰਤਿਕ ਆਰੀਅਨ ਦੀ 'ਸ਼ਹਿਜ਼ਾਦਾ' ਬਾਕਸ ਆਫਿਸ 'ਤੇ ਕਿਵੇਂ ਪ੍ਰਦਰਸ਼ਨ ਕਰਦੀ ਹੈ



ਦਰਅਸਲ, ਕਾਰਤਿਕ ਆਰੀਅਨ ਨੇ ਪਿਛਲੇ ਕੁਝ ਸਾਲਾਂ 'ਚ ਖੁਦ ਨੂੰ ਇਕ ਕਾਬਲ ਸਟਾਰ ਸਾਬਤ ਕੀਤਾ ਹੈ, ਅਜਿਹੇ 'ਚ 'ਸ਼ਹਿਜ਼ਾਦਾ' ਤੋਂ ਕਾਫੀ ਉਮੀਦਾਂ ਲਗਾਈਆਂ ਜਾ ਰਹੀਆਂ ਹਨ।



ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਸਟਾਰਰ ਫਿਲਮ 'ਸ਼ਹਿਜ਼ਾਦਾ' ਦੀ ਪ੍ਰੀ-ਸੇਲ ਸ਼ੁਰੂ ਹੋ ਗਈ ਹੈ।



ਵੈਲੇਨਟਾਈਨ ਡੇਅ 'ਤੇ ਦਰਸ਼ਕਾਂ ਨੂੰ ਲੁਭਾਉਣ ਲਈ ਫਿਲਮ ਦੀ ਐਡਵਾਂਸ ਬੁਕਿੰਗ 'ਤੇ ਆਫਰ ਵੀ ਦਿੱਤਾ ਗਿਆ ਸੀ।



ਜਿਸ ਤਹਿਤ 14 ਫਰਵਰੀ ਨੂੰ ਟਿਕਟਾਂ ਬੁੱਕ ਕਰਵਾਉਣ ਵਾਲਿਆਂ ਨੂੰ ਦੂਜੀ ਮੁਫ਼ਤ ਟਿਕਟ ਮਿਲੀ। ਦੂਜੇ ਪਾਸੇ ਐਡਵਾਂਸ ਬੁਕਿੰਗ 'ਚ ਫਿਲਮ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।



ਮਸ਼ਹੂਰ ਵਪਾਰ ਵਿਸ਼ਲੇਸ਼ਕ ਤਰਨ ਆਦਰਸ਼ ਨੇ ਟਵਿੱਟਰ 'ਤੇ ਐਡਵਾਂਸ ਬੁਕਿੰਗ ਨੰਬਰ ਸਾਂਝੇ ਕੀਤੇ।



ਉਨ੍ਹਾਂ ਦੇ ਟਵੀਟ ਮੁਤਾਬਕ ਮੰਗਲਵਾਰ (14 ਫਰਵਰੀ) ਨੂੰ ਕਾਰਤਿਕ ਆਰੀਅਨ ਅਤੇ ਕ੍ਰਿਤੀ ਸੈਨਨ ਦੀ ਸ਼ਹਿਜ਼ਾਦਾ ਲਈ 7,295 ਟਿਕਟਾਂ ਵਿਕ ਚੁੱਕੀਆਂ ਹਨ।



ਸ਼ਹਿਜ਼ਾਦਾ ਨੇ ਰਿਲੀਜ਼ ਤੋਂ ਪਹਿਲਾਂ ਹੀ ਕਈ ਕਰੋੜ ਰੁਪਏ ਇਕੱਠੇ ਕਰ ਲਏ ਹਨ। ਫਿਲਮ ਨੇ ਜਿੱਥੇ ਮਿਊਜ਼ਿਕ ਰਾਈਟਸ ਵੇਚ ਕੇ 10 ਕਰੋੜ ਕਮਾਏ,



ਉੱਥੇ ਹੀ ਸੈਟੇਲਾਈਟ ਰਾਈਟਸ ਵੇਚ ਕੇ 15 ਕਰੋੜ ਇਕੱਠੇ ਕੀਤੇ ਅਤੇ ਫਿਲਮ ਨੇ OTT ਪਲੇਟਫਾਰਮ Netflix ਨਾਲ 40 ਕਰੋੜ ਦਾ ਸੌਦਾ ਵੀ ਕੀਤਾ ਹੈ।



ਇਸ ਦੇ ਨਾਲ ਹੀ ਫਿਲਮ ਨੇ ਹੁਣ ਤੱਕ 65 ਕਰੋੜ ਦੀ ਕਮਾਈ ਕਰ ਲਈ ਹੈ।