ਗੁਰਦਾਸ ਨੇ ਇਕ ਵਾਰ 'ਕਪਿਲ ਸ਼ਰਮਾ ਸ਼ੋਅ' ਦੌਰਾਨ ਖੁਲਾਸਾ ਕੀਤਾ ਸੀ ਕਿ ਉਨ੍ਹਾਂ ਨੇ ਆਪਣੀ ਪਤਨੀ ਮਨਜੀਤ ਮਾਨ ਨਾਲ ਤਿੰਨ ਵਾਰੀ ਵਿਆਹ ਕੀਤਾ ਸੀ।



ਇਸ ਦੀ ਵਜ੍ਹਾ ਵੀ ਬੜੀ ਹੈਰਾਨ ਕਰਨ ਵਾਲੀ ਹੈ।



ਗੁਰਦਾਸ ਮਾਨ ਨੇ ਮਨਜੀਤ ਕੌਰ ਮਾਨ ਨਾਲ ਲਵ ਮੈਰਿਜ ਕੀਤੀ ਸੀ।



ਗੁਰਦਾਸ ਮਾਨ ਨੇ ਉਸ ਜ਼ਮਾਨੇ 'ਚ ਲਵ ਮੈਰਿਜ ਕੀਤੀ ਸੀ, ਜਦੋਂ ਪੰਜਾਬ 'ਚ ਲਵ ਮੈਰਿਜ ਨੂੰ ਜ਼ਿਆਦਾ ਚੰਗੀ ਨਜ਼ਰ ਨਾਲ ਨਹੀਂ ਦੇਖਦੇ ਸੀ



ਮਾਨ ਨੇ ਮਨਜੀਤ ਕੌਰ ਨਾਲ ਵਿਆਹ ਕੀਤਾ ਤਾਂ ਗਾਇਕ ਦੇ ਪਰਿਵਾਰ ਨੇ ਕਿਹਾ ਕਿ ਤੁਸੀਂ ਆਪਣੀ ਮਰਜ਼ੀ ਨਾਲ ਵਿਆਹ ਕੀਤਾ ਹੈ।



ਹੁਣ ਸਾਡੀ ਮਰਜ਼ੀ ਨਾਲ ਰਵਾਇਤੀ ਵਿਆਹ ਕਰਨਾ ਪਵੇਗਾ।



ਇਸ ਤਰ੍ਹਾਂ ਗੁਰਦਾਸ ਮਾਨ ਦੇ ਪਰਿਵਾਰ ਨੇ ਉਨ੍ਹਾਂ ਦਾ ਦੂਜੀ ਵਾਰ ਵਿਆਹ ਕਰਾਇਆ।



ਇਸ ਤੋਂ ਬਾਅਦ ਮਨਜੀਤ ਕੌਰ ਦੇ ਪਰਿਵਾਰ ਨੇ ਵੀ ਜ਼ਿੱਦ ਕੀਤੀ ਕਿ ਉਨ੍ਹਾਂ ਦੇ ਮੁਤਾਬਕ ਵੀ ਇੱਕ ਵਿਆਹ ਹੋਣਾ ਚਾਹੀਦਾ ਹੈ।



ਆਖਰ ਗੁਰਦਾਸ ਮਾਨ ਤੇ ਉਨ੍ਹਾਂ ਦੀ ਪਤਨੀ ਨੂੰ ਪਰਿਵਾਰ ਦੀ ਜ਼ਿੱਦ ਅੱਗੇ ਝੁਕਣਾ ਪਿਆ। ਇਸ ਤਰ੍ਹਾਂ ਗੁਰਦਾਸ ਮਾਨ ਦੇ ਤਿੰਨ ਵਿਆਹ ਹੋਏ।



ਗੁਰਦਾਸ ਮਾਨ ਤੇ ਮਨਜੀਤ ਮਾਨ ਦੀ ਮੁਲਾਕਾਤ ਕਾਲਜ 'ਚ ਹੋਈ ਸੀ। ਕਾਲਜ ਵਿੱਚ ਹੀ ਦੋਵਾਂ ਦੀ ਲਵ ਸਟੋਰੀ ਸ਼ੁਰੂ ਹੋਈ ਸੀ। ਗੁਰਦਾਸ ਮਾਨ ਵਾਂਗ ਉਨ੍ਹਾਂ ਦੀ ਪਤਨੀ ਮਨਜੀਤ ਕੌਰ ਵੀ ਕਲਾਕਾਰੀ ਦੇ ਖੇਤਰ ਨਾਲ ਜੁੜੀ ਹੋਈ ਹੈ।