ਦੀਪ ਸਿੱਧੂ ਪੰਜਾਬੀ ਇੰਡਸਟਰੀ ਦਾ ਚਮਕਦਾਰ ਸਿਤਾਰਾ ਸੀ। ਪਰ 15 ਫਰਵਰੀ 2022 ਨੂੰ ਇਹ ਸਿਤਾਰਾ ਹਮੇਸ਼ਾ ਲਈ ਹਨੇਰੇ 'ਚ ਡੁੱਬ ਗਿਆ। ਅੱਜ ਦੀਪ ਦੀ ਪਹਿਲੀ ਬਰਸੀ ਹੈ। ਇਸ ਮੌਕੇ ਦੀਪ ਸਿੱਧੂ ਦਾ ਪਰਿਵਾਰ ਤੇ ਉਸ ਦੇ ਚਾਹੁਣ ਵਾਲੇ ਉਸ ਨੂੰ ਯਾਦ ਕਰ ਭਾਵੁਕ ਹੋ ਰਹੇ ਹਨ। ਤਾਂ ਅੱਜ ਅਸੀਂ ਤੁਹਾਨੂੰ ਦੀਪ ਸਿੱਧੂ ਬਾਰੇ ਅਜਿਹੀਆਂ ਗੱਲਾਂ ਦੱਸਾਂਗੇ, ਜੋ ਸ਼ਾਇਦ ਤੁਸੀਂ ਕਦੇ ਸੁਣੀਆਂ ਨਾ ਹੋਣ। ਦੀਪ ਸਿੱਧੂ ਦਾ ਜਨਮ 2 ਅਪ੍ਰੈਲ 1984 'ਚ ਪੰਜਾਬ ਦੇ ਸ੍ਰੀ ਮੁਕਤਸਰ ਸਾਹਿਬ ਵਿਖੇ ਹੋਇਆ ਸੀ। ਜਦੋਂ ਦੀਪ 4 ਸਾਲਾਂ ਦੇ ਸੀ ਤਾਂ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ। ਦੀਪ ਦੇ ਪਿਤਾ ਵਕੀਲ ਸਨ। ਇਸ ਕਰਕੇ ਦੀਪ ਨੇ ਵੀ ਵਕਾਲਤ ਦੀ ਪੜ੍ਹਾਈ ਕੀਤੀ। ਦੀਪ ਨੂੰ ਬਚਪਨ ਤੋਂ ਹੀ ਐਕਟਿੰਗ ਤੇ ਮਾਡਲੰਿਗ ਦਾ ਕਾਫੀ ਜ਼ਿਆਦਾ ਸ਼ੌਕ ਸੀ। ਪਰ ਪਰਿਵਾਰ ਵੱਲੋਂ ਦੀਪ ਸਿੱਧੂ 'ਤੇ ਇਹ ਪਰੈਸ਼ਰ ਸੀ ਕਿ ਪਹਿਲਾਂ ਉਹ ਵਕਾਲਤ ਦੀ ਪੜ੍ਹਾਈ ਪੂਰੀ ਕਰੇ। ਦੱਸ ਦਈਏ ਕਿ ਦੀਪ ਨੇ ਪੂਨਾ ਦੇ ਲਾਅ ਕਾਲਜ ਤੋਂ ਵਕਾਲਤ ਦੀ ਪੜ੍ਹਾਈ ਕੀਤੀ ਹੈ। ਪੜ੍ਹਾਈ ਪੂਰੀ ਕਰਨ ਤੋਂ ਬਾਅਦ ਦੀਪ ਨੇ ਮਾਡਲੰਿਗ ਸ਼ੁਰੂ ਕੀਤੀ। ਮਾਡਲੰਿਗ 'ਚ ਦੀਪ ਦਾ ਕਰੀਅਰ ਬਹੁਤ ਵਧੀਆ ਚੱਲ ਰਿਹਾ ਸੀ, ਪਰ ਉਸ ਨੂੰ ਅੰਦਰ ਤੋਂ ਇਹ ਸਭ ਕਰਕੇ ਤਸੱਲੀ ਨਹੀਂ ਮਿਲ ਰਹੀ ਸੀ ਇਸ ਲਈ ਉਸ ਨੇ ਵਾਪਸ ਵਕਾਲਤ ਕਰਨ ਦਾ ਹੀ ਫੈਸਲਾ ਕੀਤਾ। ਦੀਪ ਦੀ ਪਹਿਲੀ ਨੌਕਰੀ ਸੀ ਸਹਾਰਾ ਇੰਡੀਆ ਨਾਲ। ਉਹ ਸਹਾਰਾ ਕੰਪਨੀ ਦਾ ਲੀਗਰ ਐਡਵਾਈਜ਼ਰ ਬਣਿਆ। ਇਸੇ ਦੌਰਾਨ ਦੀਪ ਦੀ ਮੁਲਾਕਾਤ ਏਕਤਾ ਕਪੂਰ ਨਾਲ ਹੋਈ। ਇਸ ਤੋਂ ਬਾਅਦ ਦੀਪ ਏਕਤਾ ਕਪੂਰ ਦੀ ਕੰਪਨੀ ਬਾਲਾਜੀ ਟੈਲੀਫਿਲਮਜ਼ ਦਾ ਲੀਗਲ ਐਡਵਾਈਜ਼ਰ ਵੀ ਰਿਹਾ। ਰਿਪੋਰਟਾਂ ਦੇ ਅਨੁਸਾਰ ਏਕਤਾ ਕਪੂਰ ਦੀਪ ਦੀ ਪਰਸਨੈਲਟੀ ਤੋਂ ਕਾਫੀ ਜ਼ਿਆਦਾ ਪ੍ਰਭਾਵਿਤ ਸੀ। ਉਸ ਨੇ ਦੀਪ ਨੂੰ ਕਈ ਵਾਰੀ ਐਕਟਰ ਬਣਨ ਦੀ ਸਲਾਹ ਦਿੱਤੀ ਸੀ।