ਬਾਲੀਵੁੱਡ ਦੀ 'ਡ੍ਰੀਮ ਗਰਲ' ਹੇਮਾ ਮਾਲਿਨੀ ਦੇ ਪਿਆਰ 'ਚ ਨਾ ਸਿਰਫ ਆਮ ਲੋਕ ਸਗੋਂ ਕਈ ਸਿਤਾਰੇ ਵੀ ਦੀਵਾਨੇ ਸਨ। ਪਰ, ਸਭ ਨੂੰ ਛੱਡ ਕੇ ਹੇਮਾ ਮਾਲਿਨੀ ਨੇ ਧਰਮਿੰਦਰ ਨੂੰ ਆਪਣਾ ਜੀਵਨ ਸਾਥੀ ਚੁਣਿਆ।



ਦੋਵਾਂ ਦੀ ਜੋੜੀ ਅੱਜ ਵੀ ਇੰਡਸਟਰੀ ਦੀ ਸਭ ਤੋਂ ਮਸ਼ਹੂਰ ਜੋੜੀ ਵਿੱਚੋਂ ਇੱਕ ਹੈ। ਹੇਮਾ-ਧਰਮਿੰਦਰ ਦੀ ਜੋੜੀ ਸਿਰਫ ਪਰਦੇ ਤੋਂ ਬਾਹਰ ਹੀ ਨਹੀਂ ਬਲਕਿ ਪਰਦੇ 'ਤੇ ਵੀ ਹਿੱਟ ਹੈ।



ਰਿਪੋਰਟਾਂ ਮੁਤਾਬਕ ਜਤਿੰਦਰ ਤੋਂ ਲੈ ਕੇ ਸੰਜੀਵ ਕੁਮਾਰ ਅਤੇ ਰਾਜ ਕੁਮਾਰ ਤੱਕ ਅਭਿਨੇਤਰੀ ਨੂੰ ਪਸੰਦ ਕਰਦੇ ਸਨ ਅਤੇ ਉਨ੍ਹਾਂ ਨੂੰ ਆਪਣਾ ਜੀਵਨ ਸਾਥੀ ਬਣਾਉਣਾ ਚਾਹੁੰਦੇ ਸਨ।



ਇਹੀ ਨਹੀਂ ਜਤਿੰਦਰ ਤੇ ਹੇਮਾ ਮਾਲਿਨੀ ਦਾ ਤਾਂ ਵਿਆਹ ਵੀ ਹੋਣ ਵਾਲਾ ਸੀ। ਇੰਨਾ ਹੀ ਨਹੀਂ ਸੰਜੀਵ ਕੁਮਾਰ ਵੀ ਅਭਿਨੇਤਰੀ ਨੂੰ ਬਹੁਤ ਪਿਆਰ ਕਰਦੇ ਸਨ।



ਸੰਜੀਵ ਕੁਮਾਰ ਨੇ ਹੇਮਾ ਨੂੰ ਵਿਆਹ ਲਈ ਪ੍ਰਪੋਜ਼ ਕੀਤਾ ਸੀ ਪਰ ਗੱਲ ਸਿਰੇ ਨਹੀਂ ਚੜ੍ਹੀ।



ਖਬਰਾਂ ਮੁਤਾਬਕ ਫਿਲਮ ਦੀ ਸ਼ੂਟਿੰਗ ਦੌਰਾਨ ਸੰਜੀਵ ਕੁਮਾਰ ਨੇ ਹੇਮਾ ਨੂੰ ਦੂਜੀ ਵਾਰ ਵਿਆਹ ਲਈ ਪ੍ਰਪੋਜ਼ ਕੀਤਾ ਸੀ।



ਜਿਵੇਂ ਹੀ ਧਰਮਿੰਦਰ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਹ ਭੜਕ ਗਏ।



ਕਿਹਾ ਜਾਂਦਾ ਹੈ ਕਿ ਧਰਮਿੰਦਰ ਨੇ ਸੰਜੀਵ ਕੁਮਾਰ ਤੋਂ ਬਦਲਾ ਲੈਣ ਦਾ ਫੈਸਲਾ ਕੀਤਾ ਅਤੇ ਸ਼ੋਲੇ ਤੋਂ ਉਨ੍ਹਾਂ ਦ੍ਰਿਸ਼ਾਂ ਨੂੰ ਹਟਾ ਦਿੱਤਾ



ਜਿਸ ਵਿੱਚ ਸੰਜੀਵ ਅਤੇ ਹੇਮਾ ਇਕੱਠੇ ਸਨ। ਕੁਝ ਅਜਿਹਾ ਹੀ ਹੋਇਆ, ਦੋਵੇਂ ਫਿਲਮ 'ਚ ਇਕੱਠੇ ਨਜ਼ਰ ਨਹੀਂ ਆਏ।



ਫਿਲਮ 'ਚ ਧਰਮਿੰਦਰ, ਹੇਮਾ, ਜਯਾ ਬੱਚਨ, ਅਮਿਤਾਭ ਬੱਚਨ ਦੇ ਨਾਲ ਸੰਜੀਵ ਕੁਮਾਰ ਵੀ ਅਹਿਮ ਭੂਮਿਕਾ 'ਚ ਸਨ।