ਹਾਲ ਹੀ 'ਚ ਸੋਨੂੰ ਸੂਦ 'ਆਪ ਕੀ ਅਦਾਲਤ' 'ਚ ਨਜ਼ਰ ਆਏ, ਜਿੱਥੇ ਰਜਤ ਸ਼ਰਮਾ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਨ੍ਹਾਂ ਕੋਲ ਲਾਕਡਾਊਨ ਦੌਰਾਨ ਇੰਨੇ ਮਜ਼ਦੂਰਾਂ ਅਤੇ ਵਿਦਿਆਰਥੀਆਂ ਨੂੰ ਘਰ ਭੇਜਣ ਲਈ ਪੈਸੇ ਕਿੱਥੋਂ ਆਏ?



ਇਸ ਸਵਾਲ ਦੇ ਜਵਾਬ 'ਚ ਸੋਨੂੰ ਸੂਦ ਨੇ ਕਿਹਾ, 'ਜਦੋਂ ਮੈਂ ਇਹ ਸਭ ਸ਼ੁਰੂ ਕੀਤਾ ਸੀ, ਮੈਨੂੰ ਪਤਾ ਸੀ ਕਿ ਜਿਸ ਲੈਵਲ ਦੀ ਲੋਕਾਂ ਦੀ ਮੰਗ ਹੈ, ਮੈਂ ਦੋ ਦਿਨ ਵੀ ਟਿਕ ਨਹੀਂ ਪਾਵਾਂਗਾ।



ਮੈਂ ਸੋਚਿਆ ਕਿ ਇਹ ਮੈਂ ਕਿਸ ਤਰ੍ਹਾਂ ਕਰਾਂਗਾ। ਤਾਂ ਮੈਂ ਇਹ ਕੀਤਾ ਕਿ ਜਿਹੜੇ ਬਰਾਂਡਾਂ ਨਾਲ ਮੈਂ ਕੰਮ ਕਰ ਰਿਹਾ ਸੀ, ਉਨ੍ਹਾਂ ਸਾਰਿਆਂ ਨੂੰ ਮੈਂ ਚੈਰਿਟੀ ਲਈ ਲਗਾ ਦਿੱਤਾ।



ਮੈਂ ਇਸ ਕੰਮ ਲਈ ਹਸਪਤਾਲਾਂ, ਡਾਕਟਰਾਂ, ਕਾਲਜਾਂ, ਅਧਿਆਪਕਾਂ, ਫਾਰਮਾਸਿਊਟੀਕਲ ਕੰਪਨੀਆਂ ਨੂੰ ਲਗਾਇਆ। ਮੈਂ ਕਿਹਾ ਕਿ ਮੈਂ ਬਰਾਂਡ ਦਾ ਚਿਹਰਾ ਬਣਾਂਗਾ।



ਮੈਂ ਫਰੀ 'ਚ ਕੰਮ ਕਰਾਂਗਾ। ਇਸ ਤੋਂ ਬਾਅਦ ਕੰਪਨੀਆਂ ਤੇ ਬਰਾਂਡ ਮੇਰੇ ਨਾਲ ਜੁੜਦੇ ਰਹੇ ਤੇ ਕੰਮ ਆਪਣੇ ਆਪ ਹੋ ਗਿਆ।



ਸੋਨੂੰ ਅੱਗੇ ਕਹਿੰਦੇ ਹਨ, 'ਮੈਨੂੰ ਕੁਝ ਵੱਡੀਆਂ NGO ਨੇ ਬੁਲਾਇਆ, ਕਿਹਾ ਕਿ ਸੋਨੂੰ ਦੇਸ਼ ਦੀ 130 ਕਰੋੜ ਆਬਾਦੀ ਹੈ, ਤੁਸੀਂ ਇਕੱਲੇ ਇਹ ਨਹੀਂ ਕਰ ਸਕੋਗੇ।



ਮੈਂ ਕਿਹਾ, ਮੈਂ ਉਨ੍ਹਾਂ ਨੂੰ ਇਨਕਾਰ ਨਹੀਂ ਕਰ ਸਕਦਾ ਜੋ ਮੇਰੇ ਘਰ ਦੇ ਹੇਠਾਂ ਮਦਦ ਲਈ ਆਉਂਦੇ ਹਨ।



ਅੱਜ ਜੰਮੂ ਤੋਂ ਕੰਨਿਆਕੁਮਾਰੀ ਤੱਕ, ਕਿਸੇ ਵੀ ਛੋਟੇ ਜ਼ਿਲ੍ਹੇ ਜਾਂ ਛੋਟੇ ਰਾਜ ਵਿੱਚ, ਕੋਈ ਵੀ, ਕਿਤੇ ਵੀ, ਤੁਸੀਂ ਬੋਲ ਸਕਦੇ ਹੋ, ਮੈਂ ਕਿਸੇ ਨੂੰ ਪੜ੍ਹਾ ਸਕਦਾ ਹਾਂ



ਮੈਂ ਕਿਸੇ ਦਾ ਇਲਾਜ ਕਰਵਾ ਸਕਦਾ ਹਾਂ, ਮੈਂ ਕਿਸੇ ਨੂੰ ਨੌਕਰੀ ਦਿਵਾ ਸਕਦਾ ਹਾਂ, ਤੁਸੀਂ ਇੱਕ ਕਾਲ ਕਰੋਗੇ, ਮੈਂ ਤੁਹਾਡਾ ਕੰਮ ਕਰਾਂਗਾ।



ਸੋਨੂੰ ਸੂਦ ਕੋਰੋਨਾ ਦੇ ਦੌਰ ਵਿੱਚ ਆਪਣੇ ਘਰ ਆਏ ਲੋੜਵੰਦਾਂ ਤੱਕ ਹਰ ਕਿਸੇ ਦੀ ਮਦਦ ਲਈ ਮਸੀਹਾ ਦੇ ਰੂਪ ਵਿੱਚ ਅੱਗੇ ਆਏ। ਅੱਜ ਵੀ ਅਦਾਕਾਰ ਸੋਸ਼ਲ ਮੀਡੀਆ ਰਾਹੀਂ ਦੁਨੀਆ ਭਰ ਦੇ ਲੋਕਾਂ ਨਾਲ ਜੁੜੇ ਰਹਿੰਦੇ ਹਨ