ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਕੁਝ ਸਾਲਾਂ ਤੋਂ ਸੁਰਖੀਆਂ 'ਚ ਹੈ। ਉਹ ਆਪਣੀ ਪਰਸਨਲ ਲਾਈਫ ਕਾਰਨ ਉਹ ਸੁਰਖੀਆਂ 'ਚ ਬਣੀ ਰਹਿੰਦੀ ਹੈ ਆਲੀਆ ਸਭ ਤੋਂ ਵੱਧ ਕਮਾਈ ਕਰਨ ਵਾਲੀ ਅਦਾਕਾਰਾ ਬਣ ਗਈ ਹੈ। ਸਾਲ 2021 ਲਈ ਸੈਲੇਬ੍ਰਿਟੀ ਬ੍ਰਾਂਡ ਵੈਲਿਊਏਸ਼ਨ ਰਿਪੋਰਟ ਆ ਗਈ ਹੈ। ਇਸ ਸੂਚੀ 'ਚ ਰਣਵੀਰ ਆਲੀਆ ਭੱਟ, ਅਕਸ਼ੈ ਤੇ ਦੀਪਕਾ ਵਰਗੇ ਭਾਰਤੀ ਸੈਲੇਬਸ ਸ਼ਾਮਲ ਹਨ। ਆਲੀਆ ਭੱਟ ਸਾਲ 2021 ਦੀ ਸਭ ਤੋਂ ਮਹਿੰਗੀ ਸੈਲੇਬ੍ਰਿਟੀ ਹੈ, ਉਨ੍ਹਾਂ ਦੀ ਵੈਲਿਊਏਸ਼ਨ 68.1 ਮਿਲੀਅਨ ਹੈ। ਆਲੀਆ ਭੱਟ ਸਾਲ 2021 ਵਿੱਚ ਸਭ ਤੋਂ ਮਹਿੰਗੀ ਮਹਿਲਾ ਸੈਲੇਬ੍ਰਿਟੀ ਵਜੋਂ ਉਭਰੀ ਹੈ। ਆਲੀਆ ਕਈ ਬ੍ਰਾਂਡ ਐਂਡੋਰਸਮੈਂਟਸ ਕਾਰਨ ਸਭ ਤੋਂ ਵੱਧ ਤਨਖਾਹ ਲੈਣ ਵਾਲੀ ਅਦਾਕਾਰਾ ਬਣ ਗਈ ਹੈ। 2020 ਦੀ ਰਿਪੋਰਟ ਵਿੱਚ 51.1 ਮਿਲੀਅਨ ਡਾਲਰ ਦੀ ਬ੍ਰਾਂਡ ਵੈਲਿਊਏਸ਼ਨ ਵਾਲੇ ਸ਼ਾਹਰੁਖ ਖਾਨ ਟਾਪ ਬ੍ਰੈਕੇਟ ਵਿੱਚ ਨਹੀਂ ਹਨ। ਸਲਮਾਨ ਖਾਨ 51.6 ਮਿਲੀਅਨ ਡਾਲਰ ਦੇ ਨਾਲ ਅੱਠਵੇਂ ਸਥਾਨ 'ਤੇ ਬਰਕਰਾਰ ਹਨ।