ਆਲੀਆ ਭੱਟ ਇੰਨੀਂ ਦਿਨੀਂ ਆਪਣੀ ਪ੍ਰੈਗਨੈਂਸੀ ਦਾ ਆਨੰਦ ਲੈ ਰਹੀ ਹੈ
ਪ੍ਰੈਗਨੈਂਸੀ `ਚ ਵੀ ਆਲੀਆ ਭੱਟ ਫ਼ਿਲਮਾਂ ਦੇ ਪ੍ਰਮੋਸ਼ਨ ਨੂੰ ਲੈਕੇ ਲਗਾਤਾਰ ਸਰਗਰਮ ਹੈ
ਉਹ ਜੰਮ ਕੇ ਆਪਣੀ ਫ਼ਿਲਮ ਬ੍ਰਹਿਮਸਤਰ ਦਾ ਪ੍ਰਮੋਸ਼ਨ ਕਰ ਰਹੀ ਹੈ
ਇਸ ਦੌਰਾਨ ਉਹ ਆਪਣੇ ਬੇਬੀ ਬੰਪ ਨੂੰ ਦਿਖਾਉਂਦੇ ਹੋਏ ਤਸਵੀਰਾਂ ਖਿਚਵਾਉਂਦੀ ਰਹਿੰਦੀ ਹੈ।
ਆਲੀਆ ਭੱਟ ਤੇ ਰਣਬੀਰ ਕਪੂਰ ਦੋਵੇਂ ਇਕੱਠੇ ਬ੍ਰਹਿਮਾਸਤਰ ਦਾ ਪ੍ਰਮੋਸ਼ਨ ਕਰਦੇ ਨਜ਼ਰ ਆਏ, ਇਸ ਦੌਰਾਨ ਦੋਵਾਂ ਨੇ ਇਕੱਠੇ ਕਈ ਪੋਜ਼ ਵੀ ਦਿੱਤੇ
ਇਸ ਦੌਰਾਨ ਸੋਸ਼ਲ ਮੀਡੀਆ `ਤੇ ਵੀ ਆਲੀਆ ਭੱਟ ਨੇ ਆਪਣਾ ਦਬਦਬਾ ਕਾਇਮ ਰੱਖਿਆ ਹੋਇਆ ਹੈ
ਆਲੀਆ ਨੇ ਨਵੀਂ ਤਸਵੀਰਾਂ ਇੰਸਟਾਗ੍ਰਾਮ `ਤੇ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਵਿੱਚ ਉਹ ਬੇਬੀ ਪਿੰਕ ਰੰਗ ਦੇ ਕੱਪੜਿਆਂ `ਚ ਨਜ਼ਰ ਆ ਰਹੀ ਹੈ
ਉਨ੍ਹਾਂ ਨੇ ਆਪਣੇ ਬੇਬੀ ਬੰਪ ਦੇ ਨਾਲ ਖੂਬਸੂਰਤ ਪੋਜ਼ ਦਿੱਤਾ ਹੈ। ਉਨ੍ਹਾਂ ਦੀਆਂ ਇਨ੍ਹਾਂ ਅਦਾਵਾਂ ਤੇ ਹੀ ਆਲੀਆ ਦੇ ਫ਼ੈਨਜ਼ ਦਿਲ ਹਾਰ ਬੈਠੇ ਹਨ।
ਆਲੀਆ ਨੇ ਬ੍ਰਹਿਮਸਤਰ ਦੀ ਪ੍ਰਮੋਸ਼ਨ ਦੌਰਾਨ ਇਹ ਤਸਵੀਰਾਂ ਕਲਿੱਕ ਕਰਵਾਈਆਂ ਹਨ
ਇਨ੍ਹਾਂ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਦਿਆਂ ਹੀ ਫ਼ੋਟੋ ਤੇ ਲੱਖਾਂ ਲਾਈਕ ਤੇ ਕਮੈਂਟ ਆ ਚੁੱਕੇ ਹਨ।