ਲੁੱਕ ਦੀ ਗੱਲ ਕਰੀਏ ਤਾਂ ਡਿਲੀਵਰੀ ਤੋਂ ਬਾਅਦ ਆਲੀਆ ਆਪਣੇ ਆਪ ਨੂੰ ਬਹੁਤ ਹੀ ਸਧਾਰਨ ਅਤੇ ਆਰਾਮਦਾਇਕ ਲੁੱਕ 'ਚ ਰੱਖਣਾ ਪਸੰਦ ਕਰਦੀ ਹੈ।
ਇਨ੍ਹਾਂ ਤਸਵੀਰਾਂ 'ਚ ਵੀ ਉਹ ਬਲੈਕ ਟਰਾਂਸਪੇਰੈਂਟ ਟਾਪ ਅਤੇ ਪਲਾਜ਼ੋ ਜੀਨਸ ਦੇ ਨਾਲ ਬਲੈਕ ਸ਼ਰਗ ਪਾਉਂਦੀ ਨਜ਼ਰ ਆ ਰਹੀ ਸੀ।
ਆਲੀਆ ਨੇ ਐਕਸੈਸਰੀਜ਼ ਦੇ ਨਾਂ 'ਤੇ ਸਿਰਫ ਇਕ ਗੋਲਡਨ ਈਅਰਰਿੰਗ ਪਾਈ ਸੀ ਅਤੇ ਬਿਨਾਂ ਮੇਕਅੱਪ ਦੇ ਸਪਾਟ ਹੋਈ ਸੀ।
ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਆਲੀਆ ਦੇ ਚਿਹਰੇ 'ਤੇ ਚਮਕ ਨਜ਼ਰ ਆ ਰਹੀ ਹੈ ਪਰ ਡਿਲੀਵਰੀ ਤੋਂ ਬਾਅਦ ਉਸ ਦਾ ਭਾਰ ਕਾਫੀ ਵਧ ਗਿਆ ਹੈ।