ਬਦਾਮ ਤੇ ਮੂੰਗਫਲੀ ਦੋਹਾਂ ਵਿੱਚ ਵਿਟਾਮਿਨ ਈ ਹੁੰਦਾ ਹੈ



ਜੇਕਰ ਤੁਹਾਨੂੰ ਇਸ ਦੀ ਖੁਰਾਕ ਜ਼ਿਆਦਾ ਚਾਹੀਦੀ ਹੈ ਤਾਂ ਤੁਹਾਨੂੰ ਬਦਾਮ ਖਾਣਾ ਚਾਹੀਦਾ



ਬਦਾਮ ਦੇ ਪੋਸ਼ਕ ਤੱਤਾਂ ਦੀ ਗੱਲ ਕਰੀਏ ਤਾਂ ਇਸ ਵਿੱਚ ਫਾਈਬਰ ਦੀ ਭਰਪੂਰ ਮਾਤਰਾ ਹੁੰਦੀ ਹੈ



ਇਸ ਤੋਂ ਇਲਾਵਾ ਇਸ ਵਿੱਚ ਪ੍ਰੋਟੀਨ, ਵਿਟਾਮਿਨ ਈ, ਕੋਪਰ, ਫਾਸਫੋਰਸ ਦੇ ਨਾਲ ਮੈਗਨੇਸ਼ੀਅਮ ਵੀ ਹੁੰਦਾ ਹੈ



ਉੱਥੇ ਹੀ ਮੁੰਗਫਲੀ ਵਿੱਚ ਵਿਟਾਮਿਨ ਈ, ਥਾਇਮਿਨ, ਵਿਟਾਮਿਨ ਬੀ6, ਬੀ 9, ਐਂਟੀਆਕਸੀਡੈਂਟ ਹੁੰਦੇ ਹਨ



ਮੈਗਨੇਸ਼ੀਅਮ ਦੇ ਮਾਮਲੇ ਵਿੱਚ ਬਦਾਮ ਮੁੰਗਫਲੀ ਤੋਂ ਵੱਧ ਬਿਹਤਰ ਹਨ



ਆਇਰਨ ਤੇ ਕੈਲਸ਼ੀਅਮ ਦੇ ਲਈ ਤੁਸੀਂ ਬਦਾਮ ਖਾਓਗੇ ਤਾਂ ਜ਼ਿਆਦਾ ਬਿਹਤਰ ਹੋਵੇਗਾ



ਜਿੰਕ ਦੇ ਮਾਮਲਿਆਂ ਵਿੱਚ ਦੋਵੇਂ ਹੀ ਨਟਸ ਬਰਾਬਰੀ ‘ਤੇ ਹੈ



ਫੈਟਸ ਦੀ ਗੱਲ ਕਰੀਏ ਤਾਂ ਦੋਹਾਂ ਵਿੱਚ ਕੁਝ ਖਾਸ ਫਰਕ ਨਹੀਂ ਹੁੰਦਾ ਹੈ



ਬਦਾਮ ਦੀ ਤੁਲਨਾ ਵਿੱਚ ਮੁੰਗਫਲੀ ਨਾਲ ਹੋਣ ਵਾਲੀ ਐਲਰਜੀ ਲੋਕਾਂ ਨੂੰ ਪਰੇਸ਼ਾਨ ਕਰ ਸਕਦੀ ਹੈ