Amazon ਨੇ ਇੱਕ ਵਾਰ ਫਿਰ ਆਪਣੀ ਮੈਂਬਰਸ਼ਿਪ ਦੀ ਕੀਮਤ ਵਿੱਚ ਵੱਡਾ ਬਦਲਾਅ ਕੀਤਾ ਹੈ।



ਕੀਮਤਾਂ 'ਚ 67 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ। ਆਓ ਜਾਣਦੇ ਹਾਂ ਨਵੀਆਂ ਕੀਮਤਾਂ ਬਾਰੇ।



ਈ-ਕਾਮਰਸ ਦਿੱਗਜ ਐਮਾਜ਼ਾਨ ਅਕਸਰ ਆਪਣੀ ਪ੍ਰਾਈਮ ਮੈਂਬਰਸ਼ਿਪ ਦੀ ਕੀਮਤ ਬਦਲਦੀ ਰਹਿੰਦੀ ਹੈ।



ਕੁਝ ਮਹੀਨੇ ਪਹਿਲਾਂ, ਕੰਪਨੀ ਨੇ ਵਧੇਰੇ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਪ੍ਰਾਈਮ ਮੈਂਬਰਸ਼ਿਪ ਲਈ ਸਸਤੀਆਂ ਕੀਮਤਾਂ ਦਾ ਐਲਾਨ ਕੀਤਾ ਸੀ। ਹੁਣ ਕੰਪਨੀ ਨੇ ਕੀਮਤਾਂ 'ਚ ਫੇਰ ਬਦਲਾਅ ਕੀਤਾ ਹੈ।



ਪਹਿਲਾਂ ਦੇ ਮੁਕਾਬਲੇ ਕੀਮਤਾਂ ਵਿੱਚ ਵਾਧਾ ਕਾਫ਼ੀ ਜ਼ਿਆਦਾ ਹੈ। ਅਜਿਹੇ 'ਚ ਇਹ ਸਾਫ ਹੈ ਕਿ ਜੇ ਤੁਸੀਂ ਹੁਣ ਪ੍ਰਾਈਮ ਮੈਂਬਰਸ਼ਿਪ ਖਰੀਦਣ ਦੀ ਯੋਜਨਾ ਬਣਾ ਰਹੇ ਹੋ ਤਾਂ ਹੁਣ ਤੁਹਾਨੂੰ ਜ਼ਿਆਦਾ ਪੈਸੇ ਦੇਣੇ ਪੈਣਗੇ।



ਨਵੀਂ ਕੀਮਤ ਦੇ ਸਾਹਮਣੇ ਆਉਣ ਤੋਂ ਬਾਅਦ, ਭਾਰਤ ਵਿੱਚ ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ ਦੀ ਕੀਮਤ ਹੁਣ 299 ਰੁਪਏ ਤੋਂ ਸ਼ੁਰੂ ਹੋ ਰਹੀ ਹੈ।



ਇਹ ਕੀਮਤ ਇੱਕ ਮਹੀਨੇ ਦੀ ਯੋਜਨਾ ਲਈ ਹੈ। ਜਦੋਂ ਕਿ ਦਸੰਬਰ 2021 ਵਿੱਚ ਐਲਾਨੀ ਕੀਮਤ 179 ਰੁਪਏ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਕੰਪਨੀ ਨੇ ਪਲਾਨ ਦੀ ਕੀਮਤ 'ਚ 120 ਰੁਪਏ ਦਾ ਵਾਧਾ ਕੀਤਾ ਹੈ।



3 ਮਹੀਨਿਆਂ ਲਈ ਐਮਾਜ਼ਾਨ ਪ੍ਰਾਈਮ ਪਲਾਨ ਦੀ ਕੀਮਤ ਹੁਣ 599 ਰੁਪਏ ਹੈ। ਇਹ ਪਲਾਨ ਪਹਿਲਾਂ 459 ਰੁਪਏ ਵਿੱਚ ਉਪਲਬਧ ਸੀ, ਜਿਸਦਾ ਮਤਲਬ ਹੈ ਕਿ ਅਮੇਜ਼ਨ ਨੇ ਕੀਮਤ ਵਿੱਚ 140 ਰੁਪਏ ਦਾ ਵਾਧਾ ਕੀਤਾ ਹੈ।



ਸਾਲਾਨਾ ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ ਦੀ ਕੀਮਤ 1,499 ਰੁਪਏ ਹੈ, ਅਤੇ ਸਾਲਾਨਾ ਪ੍ਰਾਈਮ ਲਾਈਟ ਪਲਾਨ 999 ਰੁਪਏ ਦੀ ਅਧਿਕਾਰਤ ਸਾਈਟ 'ਤੇ ਸੂਚੀਬੱਧ ਹੈ।



ਜਿਨ੍ਹਾਂ ਲੋਕਾਂ ਕੋਲ ਐਮਾਜ਼ਾਨ ਪ੍ਰਾਈਮ ਮੈਂਬਰਸ਼ਿਪ ਹੈ, ਉਨ੍ਹਾਂ ਨੂੰ ਪ੍ਰਾਈਮ ਸ਼ਿਪਿੰਗ ਲਈ ਕਈ ਫਾਇਦੇ ਮਿਲਦੇ ਨੇ, ਜਿਵੇਂ ਦੂਜੇ ਉਪਭੋਗਤਾਵਾਂ ਨਾਲੋਂ ਤੇਜ਼ ਡਿਲੀਵਰੀ।ਇਸ ਤੋਂ ਇਲਾਵਾ ਪ੍ਰਾਈਮ ਵੀਡੀਓ, ਪ੍ਰਾਈਮ ਮਿਊਜ਼ਿਕ, ਪ੍ਰਾਈਮ ਡੀਲਜ਼, ਪ੍ਰਾਈਮ ਰੀਡਿੰਗ, ਪ੍ਰਾਈਮ ਗੇਮਿੰਗ ਅਤੇ ਐਮਾਜ਼ਾਨ ਫੈਮਿਲੀ ਤੱਕ ਵੀ ਪਹੁੰਚ ਪ੍ਰਾਪਤ ਕਰਦੇ ਹਨ।