ਮਾਈਕਲ ਜੈਕਸਨ ਇੱਕ ਅਜਿਹਾ ਨਾਮ ਹੈ ਜਿਸਨੂੰ ਪੂਰੀ ਦੁਨੀਆ ਜਾਣਦੀ ਹੈ। ਉਨ੍ਹਾਂ ਦੇ ਗੀਤ ਅਤੇ ਡਾਂਸਿੰਗ ਸ਼ੈਲੀ ਨੇ ਸੰਗੀਤ ਜਗਤ ਵਿੱਚ ਹਲਚਲ ਮਚਾ ਦਿੱਤੀ ਸੀ।



ਅੱਜ ਭਾਵੇਂ ਮਾਈਕਲ ਜੈਕਸਨ ਇਸ ਦੁਨੀਆ 'ਚ ਨਹੀਂ ਹੈ ਪਰ ਉਹ ਅੱਜ ਵੀ ਪ੍ਰਸ਼ੰਸਕਾਂ ਦੇ ਦਿਲਾਂ 'ਚ ਜ਼ਿੰਦਾ ਹੈ।



ਮਾਈਕਲ ਜੈਕਸਨ ਦੀ ਜ਼ਿੰਦਗੀ ਆਸਾਨ ਨਹੀਂ ਸੀ। ਪਿਤਾ ਜੋਸੇਫ ਜੈਕਸਨ ਉਨ੍ਹਾਂ ਨੂੰ ਬਹੁਤ ਕੁੱਟਦੇ ਸਨ ਅਤੇ ਉਨ੍ਹਾਂ ਦੇ ਨੱਕ ਦਾ ਮਜ਼ਾਕ ਵੀ ਉਡਾਉਂਦੇ ਸਨ।



ਇਹ ਖੁਲਾਸਾ ਖੁਦ ਮਾਈਕਲ ਜੈਕਸਨ ਨੇ ਕਈ ਸਾਲ ਪਹਿਲਾਂ ਇੱਕ ਇੰਟਰਵਿਊ ਵਿੱਚ ਕੀਤਾ ਸੀ।



ਮਾਈਕਲ ਦੇ ਪਿਤਾ ਜੋਸੇਫ ਖੁਦ ਵੀ ਸੰਗੀਤ ਦੇ ਸ਼ੌਕੀਨ ਸਨ। ਉਹ ਮਾਈਕਲ ਜੈਕਸਨ ਨੂੰ ਬਹੁਤ ਹੋਨਹਾਰ ਮੰਨਦੇ ਸੀ।



ਉਸ ਨੇ ਬੱਚਿਆਂ ਨਾਲ ਮਿਲ ਕੇ ਜੈਕਸਨ 5 ਨਾਂ ਦਾ ਮਿਊਜ਼ਿਕ ਬੈਂਡ ਬਣਾਇਆ, ਜੋ ਲੋਕਾਂ ਦਾ ਆਪਣੇ ਸੰਗੀਤ ਨਾਲ ਮਨੋਰੰਜਨ ਕਰਦਾ ਸੀ।



ਮਾਈਕਲ ਬੈਂਡ ਦੇ ਸਭ ਤੋਂ ਅੱਗੇ ਰਹਿੰਦਾ ਸੀ। ਹੌਲੀ-ਹੌਲੀ ਬੈਂਡ ਦੀ ਲੋਕਪ੍ਰਿਅਤਾ ਵਧਣ ਲੱਗੀ।



ਮਾਈਕਲ ਦੇ ਪਿਤਾ ਬਹੁਤ ਸਖਤ ਵਿਅਕਤੀ ਸਨ।



ਸਾਲ 1993 ਵਿੱਚ ਓਪਰਾ ਵਿਨਫਰੇ ਨਾਲ ਇੱਕ ਇੰਟਰਵਿਊ ਦੌਰਾਨ ਮਾਈਕਲ ਜੈਕਸਨ ਨੇ ਖੁਦ ਖੁਲਾਸਾ ਕੀਤਾ ਸੀ



ਕਿ ਬਚਪਨ ਵਿੱਚ ਜਦੋਂ ਉਹ ਚੰਗਾ ਪ੍ਰਦਰਸ਼ਨ ਨਹੀਂ ਕਰਦਾ ਸੀ ਜਾਂ ਪਿਤਾ ਦੀ ਗੱਲ ਨਹੀਂ ਸੁਣਦਾ ਸੀ ਤਾਂ ਉਸਦੇ ਪਿਤਾ ਉਸਨੂੰ ਬੈਲਟ ਨਾਲ ਕੁੱਟਦੇ ਸਨ।