ਹਿੰਦੀ ਸਿਨੇਮਾ ਦੇ ਮੇਗਾਸਟਾਰ ਅਮਿਤਾਭ ਬੱਚਨ ਆਪਣੀ ਦਮਦਾਰ ਅਦਾਕਾਰੀ ਲਈ ਜਾਣੇ ਜਾਂਦੇ ਹਨ। ਫਿਲਮੀ ਕਰੀਅਰ ਤੋਂ ਇਲਾਵਾ ਬਿੱਗ ਬੀ ਬੱਚਨ ਪਰਿਵਾਰ ਦੇ ਇਕਜੁੱਟ ਹੋਣ ਕਾਰਨ ਹਰ ਦਿਨ ਚਰਚਾ ਦਾ ਵਿਸ਼ਾ ਬਣਦੇ ਹਨ। ਅੱਜ ਕੱਲ ਅਮਿਤਾਭ ਬੱਚਨ ਤੇ ਉਨ੍ਹਾਂ ਦਾ ਪਰਿਵਾਰ ਕਾਫੀ ਜ਼ਿਆਦਾ ਚਰਚਾ ਵਿੱਚ ਹੈ। ਦਰਅਸਲ, ਪਿਛਲੇ ਲੰਬੇ ਸਮੇਂ ਤੋਂ ਐਸ਼ਵਰਿਆ ਰਾਏ ਦਾ ਆਪਣੇ ਸਹੁਰੇ ਪਰਿਵਾਰ ਨਾਲ ਕਲੇਸ਼ ਚੱਲ ਰਿਹਾ ਹੈ। ਇੱਥੋਂ ਤੱਕ ਕਿ ਐਸ਼ ਦੇ ਪਤੀ ਅਭਿਸ਼ੇਕ ਨਾਲ ਤਲਾਕ ਦੀਆਂ ਖਬਰਾਂ ਵੀ ਸੁਰਖੀਆਂ 'ਚ ਹਨ। ਇਸ ਦਰਮਿਆਨ ਬੱਚਨ ਪਰਿਵਾਰ ਨੂੰ ਲੈਕੇ ਇੱਕ ਹੋਰ ਅਪਡੇਟ ਸਾਹਮਣੇ ਆਈ ਹੈ। ਉਹ ਇਹ ਹੈ ਕਿ ਅਮਿਤਾਭ ਬੱਚਨ ਨੇ ਆਪਣੀ ਨੂੰਹ ਐਸ਼ਵਰਿਆ ਰਾਏ ਨੂੰ ਇੰਸਟਾਗ੍ਰਾਮ ਤੋਂ ਅਨਫਾਲੋ ਕਰ ਦਿੱਤਾ ਹੈ। ਇਸ ਦਾ ਕੋਈ ਸਪੱਸ਼ਟ ਕਾਰਨ ਤਾਂ ਸਾਹਮਣੇ ਨਹੀਂ ਆਇਆ ਹੈ, ਪਰ ਸੂਤਰਾਂ ਤੋਂ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਐਸ਼ਵਰਿਆ ਰਾਏ ਅਮਿਤਾਭ ਨੂੰ ਫਾਲੋਬੈਕ ਨਹੀਂ ਕਰਦੀ ਹੈ। ਇਸ ਲਈ ਅਮਿਤਾਭ ਨੇ ਉਸ ਨੂੰ ਅਨਫਾਲੋ ਕੀਤਾ ਹੈ। ਅਮਿਤਾਭ ਬੱਚਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ। ਬਿੱਗ ਬੀ ਦੇ ਆਪਣੇ ਇੰਸਟਾਗ੍ਰਾਮ ਹੈਂਡਲ 'ਤੇ 36.3 ਮਿਲੀਅਨ ਫਾਲੋਅਰਜ਼ ਹਨ। ਇਸ ਤੋਂ ਇਲਾਵਾ ਅਮਿਤਾਭ 74 ਲੋਕਾਂ ਨੂੰ ਫਾਲੋ ਬੈਕ ਕਰਦੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ 74 ਲੋਕਾਂ 'ਚ ਅਭਿਸ਼ੇਕ ਬੱਚਨ ਅਤੇ ਇੰਡਸਟਰੀ ਦੇ ਸਾਰੇ ਸੈਲੇਬਸ ਮੌਜੂਦ ਹਨ।