ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਦਾ 11 ਅਕਤੂਬਰ ਨੂੰ ਜਨਮਦਿਨ ਹੈ। ਅਮਿਤਾਭ ਬੱਚਨ ਇਸ ਦਿਨ 80 ਸਾਲ ਦੇ ਹੋ ਜਾਣਗੇ।

ਅਮਿਤਾਭ ਦੇ ਜਨਮਦਿਨ ਦੇ ਇਸ ਖਾਸ ਮੌਕੇ 'ਤੇ ਅੱਜ ਅਸੀਂ ਤੁਹਾਨੂੰ ਅਦਾਕਾਰ ਦੀ ਜ਼ਿੰਦਗੀ ਨਾਲ ਜੁੜੀ ਇਕ ਬਹੁਤ ਹੀ ਮਸ਼ਹੂਰ ਘਟਨਾ ਦੱਸਣ ਜਾ ਰਹੇ ਹਾਂ

ਅਸਲ 'ਚ ਅਮਿਤਾਭ ਬੱਚਨ ਇਕ ਵਾਰ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਜਿਸ 'ਚ ਉਨ੍ਹਾਂ ਦੀ ਜਾਨ ਬਚ ਗਈ ਸੀ। 1982 'ਚ ਆਈ ਫਿਲਮ 'ਕੁਲੀ' ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ।

ਅਸਲ 'ਚ ਅਮਿਤਾਭ ਬੱਚਨ ਅਤੇ ਪੁਨੀਤ ਈਸਰ 'ਤੇ ਇਕ ਲੜਾਈ ਦਾ ਸੀਨ ਫਿਲਮਾਇਆ ਜਾ ਰਿਹਾ ਸੀ। ਇਸ ਦੌਰਾਨ ਪੁਨੀਤ ਦਾ ਪੰਚ ਗਲਤੀ ਨਾਲ ਅਮਿਤਾਭ ਦੇ ਪੇਟ 'ਤੇ ਲੱਗਾ।

ਮੀਡੀਆ ਰਿਪੋਰਟਾਂ ਮੁਤਾਬਕ ਅਮਿਤਾਭ ਨੂੰ ਇਹ ਪੰਚ ਇੰਨਾ ਜ਼ਬਰਦਸਤ ਲੱਗਾ ਕਿ ਅਦਾਕਾਰ ਦੇ ਪੇਟ ਦਾ ਕਾਫੀ ਹਿੱਸਾ ਖਰਾਬ ਹੋ ਗਿਆ

ਅਭਿਨੇਤਾ ਨੂੰ ਬਿਨਾਂ ਕਿਸੇ ਦੇਰੀ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਇਕ ਤੋਂ ਬਾਅਦ ਇਕ ਕਈ ਸਰਜਰੀਆਂ ਕੀਤੀਆਂ ਗਈਆਂ

ਕਿਹਾ ਜਾਂਦਾ ਹੈ ਕਿ ਇੱਕ ਸਮੇਂ ਤਾਂ ਅਮਿਤਾਭ ਦੀ ਹਾਲਤ ਇੰਨੀ ਨਾਜ਼ੁਕ ਹੋ ਗਈ ਸੀ ਕਿ ਉਨ੍ਹਾਂ ਦੇ ਸਰੀਰ ਨੇ ਦਵਾਈਆਂ ਨੇ ਅਸਰ ਕਰਨਾ ਬੰਦ ਕਰ ਦਿੱਤਾ ਸੀ।

ਇੰਨਾ ਹੀ ਨਹੀਂ ਡਾਕਟਰਾਂ ਨੇ ਵੀ ਹੱਥ ਖੜ੍ਹੇ ਕਰ ਦਿੱਤੇ ਸਨ। ਹਾਲਾਂਕਿ ਫਿਰ ਕੁਝ ਅਜਿਹਾ ਹੋਇਆ ਜਿਸ ਨੂੰ ਚਮਤਕਾਰ ਕਹਿਣਾ ਗਲਤ ਨਹੀਂ ਹੋਵੇਗਾ।

ਜਯਾ ਅਮਿਤਾਭ ਨੂੰ ਦੇਖਣ ਹਸਪਤਾਲ ਪਹੁੰਚੀ ਸੀ, ਉਹ ਲਗਾਤਾਰ ਹਨੂੰਮਾਨ ਚਾਲੀਸਾ ਦਾ ਪਾਠ ਕਰ ਰਹੀ ਸੀ। ਅਭਿਨੇਤਰੀ ਨੇ ਦੇਖਿਆ ਕਿ ਡਾਕਟਰ ਅਮਿਤਾਭ ਨੂੰ ਜ਼ੋਰ ਨਾਲ ਪੰਪ ਕਰ ਰਹੇ ਸਨ ਤੇ ਨਰਸਾਂ ਉਨ੍ਹਾਂ ਨੂੰ ਟੀਕੇ ਲਗਾ ਰਹੀਆਂ ਸਨ।

ਡਾਕਟਰਾਂ ਦਾ ਸਟਾਫ਼ ਬਿੱਗ ਬੀ ਨੂੰ ਬਚਾਉਣ ਦੀ ਆਖਰੀ ਕੋਸ਼ਿਸ਼ ਕਰ ਰਿਹਾ ਸੀ, ਸਭ ਨੇ ਉਮੀਦ ਛੱਡ ਦਿਤੀ ਸੀ, ਪਰ ਇਸੇ ਦਰਮਿਆਨ ਅਮਿਤਾਭ ਦੇ ਸਰੀਰ `ਚ ਹਲਕੀ ਹਿੱਲ ਜੁੱਲ ਹੋਈ। ਇਹ ਹਿੱਲਜੁਲ ਜਯਾ ਨੇ ਨੋਟਿਸ ਕੀਤੀ ਤੇ ਚੀਕ ਮਾਰ ਕੇ ਡਾਕਟਰਾਂ ਨੂੰ ਬੁਲਾਇਆ