ਆਂਵਲੇ 'ਚ ਮੌਜੂਦ ਤੱਤ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ, ਪਾਚਨ ਕਿਰਿਆ 'ਚ ਸੁਧਾਰ, ਮੇਟਾਬੋਲਿਜ਼ਮ ਤੇ ਅੰਤੜੀਆਂ ਦੀ ਸਿਹਤ 'ਚ ਸੁਧਾਰ ਕਰਨ ਦਾ ਕੰਮ ਕਰਦੇ ਹਨ।



ਆਂਵਲੇ ਦਾ ਜੂਸ ਪੀਣ ਨਾਲ ਦਿਲ ਦੀ ਸਿਹਤ ਵਿੱਚ ਸੁਧਾਰ ਹੋ ਸਕਦਾ ਹੈ।



ਇਸ 'ਚ ਐਂਟੀਆਕਸੀਡੈਂਟ ਜ਼ਿਆਦਾ ਮਾਤਰਾ 'ਚ ਪਾਏ ਜਾਂਦੇ ਹਨ, ਜੋ ਸਰੀਰ ਨੂੰ ਫ੍ਰੀ ਰੈਡੀਕਲਸ ਤੋਂ ਬਚਾਉਂਦੇ ਹਨ। ਇਸ ਜੂਸ ਨੂੰ ਪੀਣ ਨਾਲ ਕੋਲੈਸਟ੍ਰੋਲ ਨੂੰ ਵੀ ਘੱਟ ਕੀਤਾ ਜਾ ਸਕਦਾ ਹੈ।



ਆਂਵਲੇ 'ਚ ਫਾਈਬਰ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਇਹ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਠੀਕ ਕਰਦਾ ਹੈ। ਪਾਚਨ ਕਿਰਿਆ ਨੂੰ ਸੁਧਾਰਦਾ ਹੈ। ਕਬਜ਼ ਅਤੇ ਗੈਸ ਤੋਂ ਛੁਟਕਾਰਾ ਦਿਵਾਉਂਦਾ ਹੈ।



ਆਂਵਲੇ ਦੀ ਤਾਸੀਰ ਠੰਡੀ ਹੁੰਦੀ ਹੈ। ਗਰਮੀਆਂ ਵਿੱਚ ਇਸ ਦਾ ਜੂਸ ਪੀਣ ਨਾਲ ਪੇਟ ਦੀ ਜਲਨ ਸ਼ਾਂਤ ਹੁੰਦੀ ਹੈ। ਸਰੀਰ ਵੀ ਠੰਡਾ ਰਹਿੰਦਾ ਹੈ।



ਆਂਵਲੇ ਵਿੱਚ ਵਿਟਾਮਿਨ ਏ ਪਾਇਆ ਜਾਂਦਾ ਹੈ। ਇਸ ਕਾਰਨ ਇਹ ਅੱਖਾਂ ਲਈ ਵੀ ਫਾਇਦੇਮੰਦ ਹੈ। ਇਸ ਦਾ ਜੂਸ ਪੀਣ ਨਾਲ ਅੱਖਾਂ ਦੀ ਰੋਸ਼ਨੀ ਵਧਦੀ ਹੈ।



ਸ਼ੂਗਰ ਦੇ ਮਰੀਜ਼ਾਂ ਲਈ ਆਂਵਲੇ ਦਾ ਸੇਵਨ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ 'ਚ ਐਂਟੀ-ਡਾਇਬੀਟਿਕ ਗੁਣ ਹੁੰਦੇ ਹਨ ਜੋ ਸ਼ੂਗਰ ਲੈਵਲ ਨੂੰ ਬਣਾਈ ਰੱਖਣ 'ਚ ਮਦਦ ਕਰਦੇ ਹਨ।



ਆਂਵਲੇ ਦਾ ਜੂਸ ਪੀਣ ਨਾਲ ਚਮੜੀ ਅਤੇ ਵਾਲਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਮਿਲਦੀ ਹੈ। ਵਾਲਾਂ ਨੂੰ ਤਾਕਤ ਮਿਲਦੀ ਹੈ।



ਆਂਵਲੇ 'ਚ ਸ਼ਾਨਦਾਰ ਐਂਟੀ-ਇੰਫਲੇਮੇਟਰੀ, ਐਂਟੀ-ਕੈਂਸਰ ਗੁਣ ਹੁੰਦੇ ਹਨ, ਇਸ ਤਰ੍ਹਾਂ ਆਂਵਲੇ ਦੇ ਕੱਚੇ ਜਾਂ ਇਸ ਦੇ ਰਸ ਦਾ ਸੇਵਨ ਕਰਨ ਨਾਲ ਕਈ ਤਰ੍ਹਾਂ ਦੀਆਂ ਸਿਹਤ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ।



ਆਂਵਲੇ ਵਿੱਚ ਵਿਟਾਮਿਨ ਸੀ ਹੁੰਦਾ ਹੈ, ਜੋ ਇਮਿਊਨਿਟੀ ਨੂੰ ਮਜ਼ਬੂਤ ਕਰਦਾ ਹੈ।