ਹਾਲੀਵੁੱਡ ਅਦਾਕਾਰਾ ਐਂਜਲੀਨਾ ਜੌਲੀ ਨੇ ਪਹਿਲੇ ਪਤੀ ਜੌਨੀ ਲੀ ਮਿੱਲਰ ਨੂੰ ਖੂਨ ਨਾਲ ਲਵ ਲੈਟਰ ਲਿਖ ਕੇ ਭੇਜਿਆ ਸੀ।



ਸਾਲ 1996 'ਚ ਅੱਜ ਦੇ ਦਿਨ ਯਾਨੀ 28 ਮਾਰਚ ਨੂੰ ਐਂਜਲੀਨਾ ਨੇ ਜੌਨੀ ਲੀ ਮਿਲਰ ਨਾਲ ਵਿਆਹ ਕੀਤਾ ਸੀ।



ਆਓ ਦੋਸਤੀ, ਪਿਆਰ, ਝਗੜੇ ਅਤੇ ਫਿਰ ਰਿਸ਼ਤੇ ਤੋਂ ਇਨਕਾਰ ਨਾਲ ਭਰੀ ਇਹ ਪ੍ਰੇਮ ਕਹਾਣੀ ਜਾਣਦੇ ਹਾਂ....



ਸਿਰਫ 20 ਸਾਲ ਦੀ ਐਂਜਲੀਨਾ ਦੀ ਜ਼ਿੰਦਗੀ 'ਚ ਇਸ਼ਕ ਨੇ ਦਸਤਕ ਦਿੱਤੀ, ਜਦੋਂ ਉਹ ਫਿਲਮ 'ਹੈਕਰ' 'ਚ ਕੰਮ ਕਰ ਰਹੀ ਸੀ।



ਸਾਲ 1995 ਦੌਰਾਨ ਸ਼ੂਟਿੰਗ ਦੌਰਾਨ ਉਸ ਦੀ ਮੁਲਾਕਾਤ ਹਾਲੀਵੁੱਡ ਅਦਾਕਾਰ ਜੌਨੀ ਲੀ ਮਿਲਰ ਨਾਲ ਹੋਈ ਅਤੇ ਸੈੱਟ 'ਤੇ ਹੀ ਐਂਜਲੀਨਾ ਦਾ ਦਿਲ ਹੈਕ ਹੋ ਗਿਆ।



ਪਿਆਰ ਦਾ ਬੁਖਾਰ ਨਾ ਸਿਰਫ ਏਂਜਲੀਨਾ ਬਲਕਿ ਜੌਨੀ ਲੀ ਮਿਲਰ ਨੂੰ ਵੀ ਚੜ੍ਹਿਆ। ਦੋਹਾਂ ਨੇ ਇਕ-ਦੂਜੇ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ ਅਤੇ 28 ਮਾਰਚ 1996 ਨੂੰ ਦੋਹਾਂ ਨੇ ਵਿਆਹ ਕਰ ਲਿਆ।



ਐਂਜਲੀਨਾ ਅਤੇ ਜੌਨੀ ਲੀ ਮਿਲਰ ਦੇ ਵਿਆਹ ਨੂੰ ਲੋਕ ਅੱਜ ਵੀ ਯਾਦ ਕਰਦੇ ਹਨ। ਤੇ ਯਾਦ ਕਰਨ ਵੀ ਕਿਉਂ ਨਾ?



ਦਰਅਸਲ ਐਂਜਲੀਨਾ ਨੇ ਵਿਆਹ ਵਾਲੇ ਦਿਨ ਟੀ-ਸ਼ਰਟ ਪਹਿਨੀ ਸੀ, ਜਿਸ 'ਤੇ ਉਸ ਨੇ ਆਪਣੇ ਖੂਨ ਨਾਲ ਜੌਨੀ ਦਾ ਨਾਂ ਲਿਖਿਆ ਸੀ।



ਇਸ ਹਰਕਤ ਦਾ ਖੁਲਾਸਾ ਖੁਦ ਐਂਜਲੀਨਾ ਨੇ ਕੀਤਾ ਹੈ। ਉਸ ਨੇ ਦੱਸਿਆ ਕਿ ਉਹ ਜੌਨੀ ਲੀ ਮਿਲਰ ਨੂੰ ਖਾਸ ਮਹਿਸੂਸ ਕਰਵਾਉਣਾ ਚਾਹੁੰਦੀ ਸੀ।



ਮਹਿਜ਼ 18 ਮਹੀਨਿਆਂ ਬਾਅਦ ਹੀ ਦੋਵਾਂ ਨੇ ਵੱਖ ਰਹਿਣ ਦਾ ਫੈਸਲਾ ਕਰ ਲਿਆ। ਰਿਸ਼ਤਿਆਂ 'ਚ ਦਰਾਰ ਇੰਨੀ ਡੂੰਘੀ ਸੀ ਕਿ ਸਾਲ 1999 'ਚ ਦੋਹਾਂ ਦਾ ਤਲਾਕ ਹੋ ਗਿਆ। ਹਾਲਾਂਕਿ ਉਨ੍ਹਾਂ ਦੀ ਦੋਸਤੀ ਅੱਜ ਤੱਕ ਕਾਇਮ ਹੈ।